• Sunday, September 15

Breaking News :

ਚੀਨ ਦੀ ਕੈਨਡਾ ਨੂੰ ਚਿਤਾਵਨੀ - ਹਾਂਗਕਾਂਗ ਦੇ ਮਾਮਲੇ 'ਚ ਨਾ ਦੇਣਾ ਦਖ਼ਲ

ਚੀਨ ਦੀ ਕੈਨਡਾ ਨੂੰ ਚਿਤਾਵਨੀ - ਹਾਂਗਕਾਂਗ ਦੇ ਮਾਮਲੇ 'ਚ ਨਾ ਦੇਣਾ ਦਖ਼ਲ

ਬੀਜਿੰਗ (ਵਿਕਰਮ ਸਹਿਜਪਾਲ) : ਕੈਨੇਡਾ ਨੂੰ ਚੀਨ ਦੇ ਦੂਤਘਰ ਨੇ ਚਿਤਾਵਨੀ ਦਿਤੀ ਹੈ ਕਿ ਉਹ ਹਾਂਗਕਾਂਗ ਦੇ ਮਾਮਲੇ 'ਚ ਕਿਸੇ ਤਰ੍ਹਾਂ ਦਾ ਦਖ਼ਲ ਨਾ ਦੇਵੇ। ਓਟਾਵਾ ਸਥਿਤ ਚੀਨੀ ਦੂਤਘਰ ਦੇ ਤਰਜਮਾਨ ਨੇ ਐਤਵਾਰ ਨੂੰ ਕਿਹਾ, 'ਕੈਨੇਡਾ ਹਾਂਗਕਾਂਗ ਮਾਮਲੇ 'ਚ ਦਖ਼ਲ ਦੇਣਾ ਤੁਰੰਤ ਬੰਦ ਕਰੇ। ਕੈਨੇਡਾ ਨੂੰ ਮੌਜੂਦਾ ਹਾਲਾਤ 'ਚ ਹਾਂਗਕਾਂਗ ਮੁੱਦੇ 'ਤੇ ਆਪਣੇ ਬਿਆਨ ਤੇ ਕੰਮਾਂ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ।' ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਦੇ ਮੱਦੇਨਜ਼ਰ ਯੂਰਪੀ ਸੰਘ ਤੇ ਕੈਨੇਡਾ ਨੇ ਐਤਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਇਕ ਸਾਂਝਾ ਬਿਆਨ ਜਾਰੀ ਕਰ ਕੇ ਲੋਕਾਂ ਦੀ ਮੁੱਢਲੀ ਸੁਤੰਤਰਤਾ ਨੂੰ ਬਣਾਈ ਰੱਖਣ ਦੀ ਵਕਾਲਤ ਕੀਤੀ ਸੀ। 

ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਤੇ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੀ ਮੁਖੀ ਫੈਡੇਰਿਕਾ ਮੋਘੇਰਿਨੀ ਨੇ ਕਿਹਾ ਸੀ ਕਿ ਮੁੱਢਲੀ ਸੁਤੰਤਰਤਾ ਤਹਿਤ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਣ ਦਾ ਅਧਿਕਾਰ ਜਾਰੀ ਰਹਿਣਾ ਚਾਹੀਦਾ ਹੈ। ਇਸ ਬਿਆਨ 'ਚ ਪ੍ਰਦਰਸ਼ਨਾਂ ਕਾਰਨ ਹਾਂਗਕਾਂਗ 'ਚ ਹਿੰਸਾ 'ਚ ਵਾਧੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਸੀ। ਨਾਲ ਹੀ ਤਣਾਅ ਘੱਟ ਕਰਨ ਲਈ ਸਾਰੀਆਂ ਧਿਰਾਂ ਨੂੰ ਗੱਲਬਾਤ ਦੀ ਅਪੀਲ ਵੀ ਕੀਤੀ ਗਈ ਸੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.