Breaking News :

ਲੀਬੀਆ ਤੋਂ 750 ਰਫਿਊਜੀਆਂ ਨੂੰ ਕੈਨੇਡਾ ਲਿਆਵੇਗਾ ਆਪਣੇ ਮੁਲਕ

ਓਂਟਾਰੀਓ (ਵਿਕਰਮ ਸਹਿਜਪਾਲ) : ਪ੍ਰਵਾਸੀਆਂ ਪ੍ਰਤੀ ਕੈਨੇਡਾ ਸਰਕਾਰ ਜ਼ਿਆਦਾਤਰ ਮੁਲਕਾਂ ਨਾਲੋਂ ਜ਼ਿਆਦਾ ਨਰਮ ਰਹੀ ਹੈ ਤੇ ਹੁਣ ਇਸੇ ਤਰ੍ਹਾਂ ਦਾ ਇਕ ਹੋਰ ਫੈਸਲਾ ਸਾਹਮਣੇ ਆਇਆ ਹੈ। ਕੈਨੇਡਾ ਨੇ ਐਲਾਨ ਕੀਤਾ ਕਿ ਲੀਬੀਆ ਤੋਂ 750 ਰਫਿਊਜੀਆਂ ਨੂੰ ਕੈਨੇਡਾ ਲਿਆਂਦਾ ਜਾਵੇਗਾ, ਜਿਨ੍ਹਾਂ 'ਤੋਂ ਬਹੁਤ ਸਾਰੇ ਪ੍ਰਵਾਸੀ ਹਿਰਾਸਤੀ ਕੇਂਦਰਾਂ 'ਚੋਂ ਲਿਆਂਦੇ ਜਾਣਗੇ। ਦਸਣਯੋਗ ਹੈ ਕਿ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਆਪਣੇ ਦੇਸ਼ 'ਚ ਪਹਿਲਾਂ ਹੀ ਇਸ ਤਰ੍ਹਾਂ ਦੇ 150 ਲੋਕਾਂ ਨੂੰ ਪਨਾਹ ਦੇ ਚੁੱਕਾ ਹੈ ਤੇ ਆਉਣ ਵਾਲੇ ਸਾਲਾਂ 'ਚ 600 ਦੇ ਕਰੀਬ ਹੋਰ ਲੋਕਾਂ ਨੂੰ ਕੈਨੇਡਾ 'ਚ ਪਨਾਹ ਦੇਣ ਦੀ ਸੰਭਾਵਨਾ ਹੈ।

Canadian Immigration Minister Ahmed Hussen (L, pictured September 2017) said Canada is taking steps to resettle 750 ex-slaves from Libya, as well as 100 refugees from Niger | © AFP/File | TONY KARUMBA

ਜ਼ਿਕਰਯੋਗ ਹੈ ਕਿ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਇਕ ਪੱਤਰਕਾਰ ਏਜੰਸੀ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਸੀ, ਜਿਸ 'ਚ ਦਿਖਾਇਆ ਗਿਆ ਸੀ ਕਿ ਲੀਬੀਆ 'ਚ ਪ੍ਰਵਾਸੀਆਂ ਨੂੰ ਵੇਚਿਆ ਜਾ ਰਿਹਾ ਹੈ ਤੇ ਉਨ੍ਹਾਂ 'ਚੋਂ ਕੁਝ ਦੀ ਕੀਮਤ 400 ਰੁਪਏ ਪ੍ਰਤੀ ਵਿਅਕਤੀ ਸੀ। ਇਸ ਘਟਨਾ ਦੀ ਪੂਰੀ ਦੁਨੀਆ ਨੇ ਨਿਖੇਦੀ ਕੀਤੀ ਸੀ ਤੇ ਸੰਯੁਕਤ ਰਾਸ਼ਟਰ ਸਕਿਓਰਿਟੀ ਕੌਂਸਲ ਨੇ ਪ੍ਰਵਾਸੀਆਂ ਦੀ ਇਸ ਤਰ੍ਹਾਂ ਹੁੰਦੀ ਵਿਕਰੀ ਨੂੰ ਘਿਨੌਣਾ ਦੱਸਿਆ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.