Breaking News :

ਕੈਨੇਡਾ 'ਚ ਜਨਵਰੀ ਮਹੀਨੇ ਪੈਦਾ ਹੋਏ ਰੁਜ਼ਗਾਰ ਦੇ 66 ਹਜ਼ਾਰ ਮੌਕੇ - ਪਰ ਫਿਰ ਵੀ ਬੇਰੁਜ਼ਗਾਰੀ ਦਰ 5.6% ਤੋਂ ਵਧ ਕੇ 5.8%

ਟੋਰਾਂਟੋ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਜਨਵਰੀ ਮਹੀਨੇ ਦੌਰਾਨ 66,800 ਨਵੀਂਆਂ ਨੌਕਰੀਆਂ ਪੈਦਾ ਹੋਈਆਂ ਪਰ ਇਸ ਹੁਲਾਰੇ ਦੇ ਬਾਵਜੂਦ ਬੇਰੁਜ਼ਗਾਰੀ ਦਰ 5.6 ਫੀਸਦੀ ਤੋਂ ਵਧ ਕੇ 5.8 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪ੍ਰਾਈਵੇਟ ਸੈਕਟਰ 'ਚ ਜਨਵਰੀ ਦੌਰਾਨ ਰੁਜ਼ਗਾਰ ਦੇ ਇਕ ਲੱਖ 11 ਹਜ਼ਾਰ 500 ਨਵੇਂ ਮੌਕੇ ਪੈਦਾ ਹੋਏ ਪਰ ਸਵੈ-ਰੁਜ਼ਗਾਰ ਦੇ ਖੇਤਰ 'ਚ 60,700 ਨੌਕਰੀਆਂ ਖਤਮ ਹੋਣ ਕਾਰਨ ਅਸਲ ਅੰਕੜਾ ਬਹੁਤ ਹੇਠਾਂ ਆ ਗਿਆ।

Image result for unemployment

ਸੇਵਾਵਾਂ ਦੇ ਖੇਤਰ 'ਚ ਤਕਰੀਬਨ ਇਕ ਲੱਖ ਨੌਕਰੀਆਂ ਪੈਦਾ ਹੋਈਆਂ, ਜਿਸ ਦਾ ਮੁੱਖ ਕਾਰਨ ਹੋਲਸੇਲ ਤੇ ਰਿਟੇਲ ਸੈਕਟਰ 'ਚ ਨਵੇਂ ਉਦਮਾਂ ਦੀ ਸਥਾਪਤੀ ਨੂੰ ਮੰਨਿਆ ਜਾ ਰਿਹਾ ਹੈ। ਦਸਣਯੋਗ ਹੈ ਕਿ ਬੈਂਕ ਆਫ ਮਾਂਟਰੀਅਲ ਦੇ ਮੁੱਖ ਆਰਥਿਕ ਮਾਹਰ ਡਗਲਸ ਪੋਰਟਰ ਨੇ ਕਿਹਾ ਕਿ ਬਿਨਾਂ ਸ਼ੱਕ ਨੌਕਰੀਆਂ ਪੈਦਾ ਹੋਣ ਦੀ ਰਫਤਾਰ ਪ੍ਰਭਾਵਸ਼ਾਲੀ ਰਹੀ ਤੇ ਪ੍ਰਾਈਵੇਟ ਸੈਕਟਰ 'ਚ ਹਾਂਪੱਖੀ ਨਜ਼ਾਰਾ ਦਿਖਾਈ ਦਿੱਤਾ। ਪਰੰਤੂ ਫਿਰ ਵੀ ਸਿਰਫ ਇਕ ਮਹੀਨੇ ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਰੁਜ਼ਗਾਰ ਖੇਤਰ ਬਾਰੇ ਸਪੱਸ਼ਟ ਤਸਵੀਰ ਤਿਆਰ ਕਰਨੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਵਸੋਂ ਤੇ ਕਿਰਤੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.