Breaking News :

ਕੈਨੇਡਾ ਵਿਸ਼ੇਸ਼ : ਅੰਤਰਰਾਸ਼ਟਰੀ ਮਨੀ ਲਾਂਡਰਿੰਗ ਕਾਰਵਾਈ 'ਚ ਰੌਇਲ ਕੈਨੇਡੀਅਨ ਮਾਉੰਟੇਡ ਪੁਲਿਸ ਵਲੋਂ 15 ਗਿਰਫ਼ਤਾਰ

11 ਫਰਵਰੀ, ਸਿਮਰਨ ਕੌਰ- (NRI MEDIA) : 

ਜਾਣਕਾਰੀ ਮਿਲੀ ਹੈ ਕਿ ਆਰਸੀਐਮਪੀ ਨੇ ਕਿਊਬੇਕ ਅਤੇ ਓਂਟਾਰੀਓ ਵਿੱਚ ਅਪਰਾਧੀਆਂ ਨੂੰ ਗਿਰਫ਼ਤਾਰ ਕਰ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਕਾਰਵਾਈ ਨੂੰ ਖਤਮ ਕਰ ਦਿੱਤਾ ਹੈ ਅਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਅਧਿਕਾਰੀ ਸਾਰਜੈਂਟ ਲੁਕ ਥੀਬੋਲਟ ਨੇ ਦੱਸਿਆ ਕਿ ਉਹ 2016 ਤੋਂ ਇਸ ਕੇਸ ਦੀ ਕਾਰਵਾਈ ਕਰ ਰਹੇ ਹਨ | ਉਹਨਾਂ ਕਿਹਾ ਕਿ ਮੰਗਲਵਾਰ ਸਵੇਰ ਨੂੰ ਹੋਣ ਵਾਲੀ ਇੱਕ ਪ੍ਰੈਸ ਕਾਨਫਰੰਸ 'ਚ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ |


ਥੀਬੋਲਟ ਨੇ ਕਿਹਾ ਕਿ 300 ਆਰਸੀਐਮਪੀ ਅਧਿਕਾਰੀ ਮੌਂਟਰੀਅਲ ਅਤੇ ਗ੍ਰੇਟਰ ਟੋਰਾਂਟੋ ਦੇ ਇਲਾਕਿਆਂ ਵਿੱਚ ਕੁੱਲ ਮਿਲਾਕੇ 11 ਅਧਿਕਾਰੀ ਪ੍ਰਕਿਰਿਆ ਵਿੱਚ ਹਨ | ਤੁਹਾਨੂੰ ਦਸ ਦਈਏ ਕਿ ਜਾਂਚ ਦੌਰਾਨ ਆਰ.ਸੀ.ਐਮ.ਪੀ ਵਲੋਂ $1 ਮਿਲੀਅਨ ਤੋਂ ਵੱਧ ਰਕਮ ਦੇ ਨਾਲ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀਆਂ ਨੇ ਇਸ ਕੈਸੇ ਦੀ ਜਾਂਚ ਦੌਰਾਨ 15 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚਾਰ ਹੋਰ ਅਪਰਾਧੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.