• Sunday, September 15

Breaking News :

ਇੰਟ੍ਰੈਕ ਦੀ ਤਕਨੀਕੀ ਖਰਾਬੀ ਕਾਰਨ ਪਰੇਸ਼ਾਨੀ ਵਿਚ ਕੈਨੇਡੀਅਨ ਲੋਕ

ਇੰਟ੍ਰੈਕ ਦੀ ਤਕਨੀਕੀ ਖਰਾਬੀ ਕਾਰਨ ਪਰੇਸ਼ਾਨੀ ਵਿਚ ਕੈਨੇਡੀਅਨ ਲੋਕ

ਕੈਨੇਡਾ ਭਰ ਦੇ ਵਿਚ ਇੰਟ੍ਰੈਕ ਦੇ ਉਪਭੋਕਤਾਵਾਂ ਨੂੰ ਤਕਨੀਕੀ ਖਰਾਬੀ ਦੇ ਚਲਦੇ ਏ.ਟੀ.ਐਮ. ਵਿਚੋਂ ਪੈਸੇ ਕਢਾਉਣ ਦੇ ਨਾਲ-ਨਾਲ ਖਰੀਦ-ਦਾਰੀ ਅਤੇ ਸੇਵਾਵਾਂ ਦੇ ਬਦਲੇ ਈਲੇਕਟ੍ਰੋਨਿਕ ਤਰੀਕੇ ਰਾਹੀਂ ਪੈਸਿਆਂ ਦਾ ਭੁਗਤਾਨ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਇੰਟ੍ਰੈਕ ਡੈਬਿਟ ਨੈਟਵਰਕ ਤਾਂ ਸੁਚਾਰੂ ਰੂਪ ਨਾਲ ਕੰਮ ਕਰ ਰਿਹਾ ਸੀ ਪਰ ਵੈਂਡਰ ਦੇ ਵਿਚ ਕੁਨੇਕਟਿਵਿਟੀ ਦੀ ਖਰਾਬੀ ਹੈ, ਇਸ ਖਰਾਬੀ ਦੇ ਚਲਦੇ ਕਿੰਨੇ ਲੋਕ ਪ੍ਰਭਾਵਿਤ ਹੋਏ ਇਸਦੀ ਕੋਈ ਪੱਕੀ ਗਿਣਤੀ ਤਾਂ ਨਹੀਂ ਹੈ ਪਰ ਇਹ ਮੁਸ਼ਕਿਲ ਕੈਨੇਡਾ ਭਰ ਦੇ ਵਿਚ ਕਰੈਡਿਟ ਯੂਨੀਅਨ ਨੂੰ ਭੁਗਤਣੀ ਪਈ।

ਲੋਕਾਂ ਨੇ ਆਪਣਾ ਰੋਸ਼ ਸੋਸ਼ਲ ਮੀਡਿਆ ਜਿਵੇਂ ਕਿ ਟਵਿੱਟਰ ਉੱਤੇ ਸਾਂਝਾ ਕੀਤਾ, ਕੁਝ ਨ ਤਾਂ ਆਪਣਾ ਇੰਟ੍ਰੈਕ ਡੈਬਿਟ, ਔਨਲਾਈਨ ਪੇਮੈਂਟ ਅਤੇ ਐਪਲ ਪੇ ਵੀ ਨਾ ਚੱਲਣ ਦੀ ਗੱਲ ਕੀਤੀ, ਇਸ ਤੋਂ ਬਾਅਦ ਕੰਪਨੀ ਦੇ ਮੈਨੇਜਰ ਨੇ ਇਸ ਮੁਸ਼ਕਿਲ ਨੂੰ ਜਲਦ ਦੂਰ ਕਰਨ ਦਾ ਵਾਅਦਾ ਕੀਤਾ ਤੇ ਕੰਪਨੀ ਨੇ ਆਪਣੀ ਟਵਿੱਟਰ ਪੋਸਟ ਰਾਹੀਂ ਇਸ ਵਾਸਤੇ ਮੁਆਫੀ ਮੰਗੀ, ਜਿਕਰਯੋਗ ਹੈ ਕਿ ਅਜੇ ਤਕ ਇਸ ਸੇਵਾ ਦੇ ਦੁਬਾਰਾ ਸੁਚਾਰੂ ਰੂਪ ਨਾਲ ਚਾਲੂ ਹੋਣ ਵਾਰੇ ਸੂਚਨਾ ਸਾਹਮਣੇ ਨਹੀਂ ਆਈ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.