• Sunday, September 15

Breaking News :

ਟੋਰਾਂਟੋ : ਮਹਿਲਾ ਨੇ ਪੁਲਿਸ ਵਾਲੀ ਬਣ ਬਜ਼ੁਰਗ ਜੋੜਾ ਨੂੰ ਲਗਾਇਆ ਚੂਨਾ

ਟੋਰਾਂਟੋ : ਮਹਿਲਾ ਨੇ ਪੁਲਿਸ ਵਾਲੀ ਬਣ ਬਜ਼ੁਰਗ ਜੋੜਾ ਨੂੰ ਲਗਾਇਆ ਚੂਨਾ

ਟੋਰਾਂਟੋ ਡੈਸਕ (Vikram Sehajpal) : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਇਕ ਮਹਿਲਾ ਨੇ ਪੁਲਿਸ ਮੁਲਾਜ਼ਮ ਬਣ ਕੇ ਬਜ਼ੁਰਗ ਪਤੀ-ਪਤਨੀ ਨੂੰ ਠੱਗ ਲਿਆ। ਮਹਿਲਾ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਪੁਲਿਸ ਵੱਲੋਂ ਅਪਰਾਧੀਆਂ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਜਿਸ ਦੇ ਮੱਦੇਨਜ਼ਰ ਇਕ ਬੈਗ ਵਿਚ ਨਕਦੀ ਅਤੇ ਗਹਿਣੇ ਪਾ ਕੇ ਆਪਣੇ ਘਰ ਦੇ ਬਾਹਰ ਰੱਖ ਦਿਉ। ਬਜ਼ੁਰਗ ਜੋੜ ਪੋਲੈਂਡ ਨਾਲ ਸਬੰਧਤ ਹੈ ਅਤੇ ਪੁਲਿਸ ਅਫ਼ਸਰ ਬਣੀ ਮਹਿਲਾ ਨੇ ਵੀ ਦੋਹਾਂ ਨਾਲ ਪੌਲਿਸ਼ ਭਾਸ਼ਾ ਵਿਚ ਗੱਲ ਕੀਤੀ। ਮਹਿਲਾ ਨੇ ਦੋਹਾਂ ਨੂੰ ਤਸੱਲੀ ਦਿਤੀ ਕਿ ਅਪਰਾਧੀਆਂ ਦੇ ਫੜੇ ਜਾਣ 'ਤੇ ਤੁਹਾਡਾ ਕੀਮਤੀ ਸਮਾਨ ਵਾਪਸ ਕਰ ਦਿਤਾ ਜਾਵੇਗਾ। 

ਬਜ਼ੁਰਗ ਪਤੀ-ਪਤਨੀ ਨੇ ਪੁਲਿਸ ਦਾ ਹੁਕਮ ਸਮਝ ਕੇ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਘਰ ਦੇ ਬਾਹਰ ਰੱਖ ਦਿਤਾ ਜੋ ਕੁਝ ਚਿਰ ਮਗਰੋਂ ਗਾਇਬ ਹੋ ਗਿਆ। ਇਕ ਵਾਰਦਾਤ ਰੌਨਸੇਸ਼ਵੈਲਜ਼ ਐਵੇਨਿਊ ਇਲਾਕੇ ਵਿਚ ਵਾਪਰੀ ਜਿਸ ਮਗਰੋਂ ਟੋਰਾਂਟੋ ਪੁਲਿਸ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਦੇ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਟੋਰਾਂਟੋ ਪੁਲਿਸ ਕਦੇ ਵੀ ਕਿਸੇ ਆਮ ਸ਼ਹਿਰੀ ਨੂੰ ਫੋਨ ਨਹੀਂ ਕਰਦੇ ਅਤੇ ਨਾ ਹੀ ਕੀਮਤੀ ਚੀਜ਼ਾਂ ਬੈਗ ਵਿਚ ਪਾ ਕੇ ਘਰ ਦੇ ਬਾਹਰ ਰੱਖਣ ਲਈ ਆਖਿਆ ਜਾਂਦਾ ਹੈ। ਠੱਗੀ ਦੇ ਇਸ ਮਾਮਲੇ ਨਾਲ ਸਬੰਧਤ ਕਿਸੇ ਸ਼ੱਕੀ ਬਾਰੇ ਫ਼ਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.