Breaking News :

ਕੈਨੇਡਾ ਵਿਸ਼ੇਸ : ਜੋਡੀ ਵਿਲਸਨ ਰੇਬੋਲਡ ਨੇ ਕੈਬਿਨੇਟ ਤੋਂ ਦਿੱਤਾ ਅਸਤੀਫ਼ਾ

12 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਕੈਨੇਡਾ ਦੀ ਅਟਾਰਨੀ ਜਨਰਲ ਮੰਤਰੀ ਰਹਿ ਚੁਕੀ ਜੋਡੀ ਵਿਲਸਨ ਰੇਬੋਲਡ ਜਸਟਿਨ ਹੁਣ ਟਰੂਡੋ ਦੇ ਕੈਬਿਨੇਟ ਤੋਂ ਬਾਹਰ ਹੋ ਗਈ ਹੈ | ਦੱਸ ਦਈਏ ਕਿ ਉਸਨੇ ਅੱਜ ਟਵਿੱਟਰ 'ਤੇ ਐਲਨ ਕੀਤਾ ਹੈ ਕਿ ਉਹ ਕੈਬਿਨੇਟ ਤੋਂ ਅਸਤੀਫ਼ਾ ਦੇ ਰਹੀ ਹੈ | ਵਿਲਸਨ-ਰੇਬੋਲਡ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਉਹ ਇੱਕ ਵੱਡੇ ਦਿਲ ਨਾਲ ਆਪਣਾ ਅਸਤੀਫਾ ਦੇ ਰਹੀ ਹੈ |


ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਇੱਕ ਵਿਵਾਦ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਕਿਉਂਕਿ ਉਹ ਅਟਾਰਨੀ ਜਨਰਲ ਦੇ ਤੌਰ 'ਤੇ ਸਰਕਾਰ ਦੀ ਅਗਵਾਈ ਕਰਦੇ ਹਨ ਅਤੇ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਟਰੂਡੋ ਦੇ ਕੈਬਿਨੇਟ ਦਫ਼ਤਰ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਮੌਂਟਰੀਆਲ ਕੰਪਨੀ ਐਸ.ਐਨ.ਸੀ.-ਲਵਲੀਨ' ਤੇ ਮੁਕੱਦਮਾ ਨਾ ਚਲਾਉਣ 'ਤੇ ਉਸਨੂੰ ਦਬਾਅ ਪਾਇਆ ਗਿਆ ਹੈ ਜਿਸ ਕਾਰਨ ਉਹ ਇਹ ਕਦਮ ਚੁੱਕ ਰਹੀ ਹੈ |  


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.