• Wednesday, October 16

Breaking News :

ਫ਼ੇਡਰਲ ਫ਼ੂਡ ਸੁਰੱਖਿਆ ਕਰੇਗੀ ਬੇਬੀ ਫਾਰਮੂਲਾ ਉੱਪਰ ਫਿਰ ਤੋਂ ਜਾਂਚ

ਫ਼ੇਡਰਲ ਫ਼ੂਡ ਸੁਰੱਖਿਆ ਕਰੇਗੀ ਬੇਬੀ ਫਾਰਮੂਲਾ ਉੱਪਰ ਫਿਰ ਤੋਂ ਜਾਂਚ

ਫ਼ੇਡਰਲ ਫ਼ੂਡ ਸੇਫਟੀ ਵਾਚਡੋਗ ਦਾ ਕਹਿਣਾ ਹੈ ਕਿ ਬੇਬੀ ਫਾਰਮੂਲਾ ਦਾ ਇਕ ਬ੍ਰਾਂਡ ਦੇ ਉਤਪਾਦ ਨੂੰ ਖਰਾਬ ਹੋਣ ਜਾਣ ਕਾਰਨ ਅਤੇ ਉਸਦੇ ਰੰਗ ਵਿੱਚ ਪਰਿਵਰਤਨ ਹੋਣ ਕਾਰਨ ਜਾਂਚ ਵਾਸਤੇ ਵਾਪਿਸ ਬੁਲਾ ਲਿਆ ਗਿਆ ਹੈ, ਕੈਨੇਡੀਅਨ ਫ਼ੂਡ ਇੰਸਪੈਕਸ਼ਨ ਏਜੇਂਸੀ (CFAI) ਨੇ ਕਿਹਾ ਕਿ ਐਬਟ ਲੈਬੋਰੇਟਰੀ ਆਪਣੇ ਕੈਲਸੀਲੋ XD ਪਾਊਡਰ ਉੱਤੇ ਮੁੜ ਤੋਂ ਪਰੀਕਸ਼ਨ ਕਰ ਰਹੀ ਹੈ।

CFAI ਦੇ ਮੁਤਾਬਿਕ ਇਸ ਉਤਪਾਦ ਨੂੰ ਖਾਣ ਦੇ ਕਾਰਨ ਕਾਫੀ ਬਿਮਾਰ ਬੱਚਿਆਂ ਦੀ ਰਿਪੋਰਟ ਸਾਹਮਣੇ ਆਈ ਹੈ, ਹਾਲਾਂਕਿ ਕਿੰਨੇ ਵਿਚ ਅਸਲ ਵਿਚ ਪ੍ਰਭਾਵਿਤ ਹੋਏ ਇਸ ਬਾਰੇ ਕੋਈ ਆਂਕੜੇ ਜਾਰੀ ਨਹੀਂ ਹੋਏ ਹਨ, ਏਜੇਂਸੀ ਨੇ ਦੱਸਿਆ ਕਿ ਖਰਾਬ ਹੋ ਚੁੱਕੇ ਇਸ ਭੋਜਨ ਪਦਾਰਥ ਦੀ ਇਕ ਅਜੀਬ ਤਰ੍ਹਾਂ ਦੀ ਭਾਸ ਹੈ ਜਿਸ ਕਾਰਨ ਇਸਨੂੰ ਨਹੀਂ ਖਾਣਾ ਚਾਹੀਦਾ ਕਿਉਕਿ ਇਸ ਨਾਲ ਦਸਤ, ਉਲਟੀਆਂ, ਘਬਰਾਹਟ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।

ਇਹ ਉਤਪਾਦ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਿਊਫਾਊਂਡਲੈਂਡ ਤੇ ਲੈਬਰਾਡੋਰ, ਨੋਵਾ ਸਕੋਟਿਆ, ਉਨਟਾਰੀਓ, ਕਿਊਬੇਕ ਅਤੇ ਸਸਚਵਾਨ ਦੇ ਵਿਚ ਸੀ, ਪਰ ਹੁਣ ਇਸਦੀ ਜਾਂਚ ਕੀਤੀ ਜਾਵੇਗੀ, ਇਸਦੇ ਨਾਲ ਹੀ CFAI ਭੋਜਨ ਪਦਾਰਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਹੋਰ ਵੀ ਕਾਫੀ ਸਾਰੇ ਉਤਪਾਦ ਜਾਂਚ ਵਾਸਤੇ ਵਾਪਿਸ ਮੰਗਾਵੇਗਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.