Breaking News :

ਕੈਨੇਡਾ : ਬਾਲਕਾਨੀ 'ਚੋਂ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ 'ਚ ਟੋਰਾਂਟੋ ਪੁਲਸ

ਟੋਰਾਂਟੋ (ਵਿਕਰਮ ਸਹਿਜਪਾਲ) : ਸੋਸ਼ਲ ਮੀਡੀਆ ਉੱਤੇ ਇਕ ਵਾਇਰਲ ਵੀਡੀਓ  'ਚ ਇਕ ਕੁੜੀ ਕਿਸੇ ਉੱਚੀ ਬਾਲਕਾਨੀ 'ਚੋਂ ਸੜਕ ਉੱਤੇ ਕੁਰਸੀ ਸੁੱਟ ਰਹੀ ਹੈਕੁਰਸੀ ਸੜਕ ਉੱਤੋਂ ਲੰਘਦੇ ਵਾਹਨਾਂ 'ਤੇ ਡਿੱਗਦੀ ਹੈ। ਉਕਤ ਲੜਕੀ ਦੀ ਇਹ ਹਰਕਤ ਵੱਡੇ ਹਾਸਦੇ ਦਾ ਕਾਰਨ ਬਣ ਸਕਦੀ ਹੈ। ਇਹ ਵੀਡੀਓ ਟੋਰਾਂਟੋ ਦੀ ਹੈ ਅਤੇ ਸਥਾਨਕ ਪੁਲਸ ਵਲੋਂ ਲੜਕੀ ਦੀ ਭਾਲ ਲਈ ਲੋਕਾਂ ਦੀ ਮਦਦ ਮੰਗ ਜਾ ਰਹੀ ਹੈ। ਦੱਸ ਦਈਏ ਕਿ 'ਗੁੱਡ ਮੌਰਨਿੰਗ' ਦੇ ਕੈਪਸ਼ਨ ਵਾਲੀ ਇਹ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ ਗਈ ਸੀ ਅਤੇ ਵੀਡੀਓ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਕੁੜੀ ਵੱਲੋਂ ਇਹ ਕੁਰਸੀ ਗਾਰਡੀਨਰ ਐਕਸਪ੍ਰੈਸ-ਵੇਅ ਅਤੇ ਹਾਰਬੋਰ ਸਟਰੀਟ 'ਤੇ ਸੁੱਟੀ ਜਾ ਰਹੀ ਹੈ। 


ਇਸ ਤੋਂ ਪਹਿਲਾਂ ਕਿ ਕੁਰਸੀ ਡਿਗੱਦੀ, ਉਸ ਤੋਂ ਪਹਿਲਾਂ ਹੀ ਇਸ ਵੀਡੀਓ ਨੂੰ ਕੱਟ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰ ਦੇ ਕਰੀਬ 10 ਵਜੇ ਵਾਪਰਿਆ ਅਤੇ ਇਸ ਸਬੰਧੀ ਪੁਲਸ ਦੀ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਪਕਿਨਸਨ ਨੇ ਦੱਸਿਆ ਕਿ ਲੜਕੀ ਵੱਲੋਂ ਕੁਰਸੀ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਬਾਲਕਨੀ ਤੋਂ ਬਾਹਰ ਸੁੱਟੀਆਂ ਗਈਆਂ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.