Breaking News :

ਟੋਰਾਂਟੋ ਵਿੱਚ ਤੂਫ਼ਾਨ ਦਾ ਖਤਰਾ ਅਜੇ ਵੀ ਜਾਰੀ - ਜਨਜੀਵਨ ਅਸਤ ਵਿਅਸਤ

ਟੋਰਾਂਟੋ , 13 ਫਰਵਰੀ ( NRI MEDIA )


ਕੈਨੇਡਾ ਵਿੱਚ ਮੰਗਲਵਾਰ ਨੂੰ ਬਹੁਤ ਠੰਢੇ ਸਰਦੀ ਦੇ ਮੌਸਮ ਨੇ ਦੱਖਣੀ ਓਨਟਾਰੀਓ ਵਿੱਚ ਹਵਾਈ ਆਵਾਜਾਈ ਤੋਂ ਲੈ ਕੇ ਸੜਕਾਂ ਤੱਕ ਨੂੰ ਰੋਕ ਦਿੱਤਾ ਹੈ , ਟੋਰਾਂਟੋ ਦੀ ਰਫਤਾਰ ਇਸ ਸਮੇ ਰੁਕੀ ਹੋਈ ਹੈ , ਇਲਾਕੇ ਦੇ ਨਿਵਾਸੀਆਂ ਨੂੰ ਐਨਵਾਰਾਇਰਮੈਂਟ ਕੈਨੇਡਾ ਵਲੋਂ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ , ਇਸ ਸਮੇ ਵੀ ਪੂਰੇ ਖੇਤਰ ਵਿਚ ਅਲਰਟ ਜਾਰੀ   ਹੈ , ਗਰੇਟਰ ਟੋਰਾਂਟੋ ਏਰੀਆ ਵਿੱਚ 80 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀਆਂ ਜ਼ੋਰਦਾਰ ਹਵਾਵਾਂ ਚਲ ਰਹੀਆਂ ਹਨ , ਜਿਸ ਤੋਂ ਬਾਅਦ ਕਈ ਸੰਸਥਾਵਾਂ ਨੂੰ ਬੰਦ ਕੀਤਾ ਗਿਆ ਹੈ |


ਭਾਵੇਂ ਕਿ ਰਾਤ ਵੇਲੇ ਕੋਈ ਬਾਰਿਸ਼ ਨਹੀਂ ਹੋਈ ਪਰ ਹਵਾਵਾਂ ਨੇ ਲਗਭਗ 50 ਕਿਲੋਮੀਟਰ ਪ੍ਰਤੀ ਘੰਟੇ ਦੀ ਚੜ੍ਹਾਈ ਕੀਤੀ ਅਤੇ ਦਿਨ ਭਰ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ , ਭਿਆਨਕ ਮੌਸਮ ਤੋਂ ਬਾਅਦ ਇਸ ਸਮੇ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ |

ਸਰਦੀਆਂ ਦੇ ਤੂਫਾਨਾਂ ਨੇ ਇਸ ਸੀਜ਼ਨ 'ਤੇ ਅਖੀਰ ਤੇ ਸ਼ਹਿਰ ਵਿੱਚ ਭਾਰੀ ਤਬਾਹੀ ਮਚਾਈ ਹੈ  , ਹਾਲਾਂਕਿ ਇਸ ਤੋਂ ਪਹਿਲਾ ਠੰਡੇ ਮੌਸਮ ਵਿੱਚ ਹਾਲਾਤ ਚੰਗੇ ਸਨ , ਜਨਵਰੀ ਵਿੱਚ, ਟੋਰਾਂਟੋ ਵਿੱਚ ਲਗੱਭਗ 63 ਸੈਂਟੀਮੀਟਰ ਬਰਫ਼ ਪਈ ਸੀ, ਜਦਕਿ ਦਸੰਬਰ ਵਿੱਚ ਕਰੀਬ 5 ਸੈਂਟੀਮੀਟਰ ਸੀ, ਵਾਤਾਵਰਣ ਕਨੇਡਾ ਤੋਂ ਇਕ ਮੌਸਮ ਵਿਗਿਆਨ ਦੇ ਮਾਹਿਰ ਜਰਾਲਡ ਚੇਂਗ ਨੇ ਕਿਹਾ ਕਿ ਇਹ ਸਰਦੀਆਂ ਬਹੁਤ ਅਸਧਾਰਨ ਤੌਰ 'ਤੇ ਮੁਸ਼ਕਲ ਪੇਸ਼ ਕਰ ਰਹੀਆਂ ਹਨ ਕਿਉਂਕਿ ਪਿਛਲੇ ਸਾਲ ਤੂਫਾਨ ਨਾਲ ਦਸੰਬਰ ਵਿੱਚ ਠੰਡਾ ਮੌਸਮ ਸ਼ੁਰੂ ਹੋ ਗਿਆ ਸੀ |

ਬੁਰੇ ਹਾਲਤਾਂ ਦੇ ਮੱਦੇਨਜ਼ਰ ਬਹੁਤ ਸਾਰੇ ਸਕੂਲਾਂ ਅਤੇ ਸੰਸਥਾਵਾਂ ਅੱਜ ਵੀ ਬੰਦ ਰਹਿਣਗੀਆਂ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਅਤੇ ਟੋਰੋਂਟੋ ਕੈਥੋਲਿਕ ਜਿਲਾ ਸਕੂਲ ਬੋਰਡ ਨੇ ਅੱਜ ਫਿਰ ਬੰਦ ਹੋਣ ਦੀ ਘੋਸ਼ਣਾ ਕੀਤੀ ਹੈ । ਜੀਟੀਏ ਦੇ ਪਾਰ, ਪੀਲ ਡਿਸਟ੍ਰਿਕਟ ਸਕੂਲ ਬੋਰਡ, ਡਫ਼ਰਿਨ-ਪੀਲ ਕੈਥੋਲਿਕ ਜਿਲਾ ਸਕੂਲ,ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਅਤੇ ਹਾਲਟਨ ਕੈਥੋਲਿਕ ਜਿਲ੍ਹਾ ਸਕੂਲ ਬੋਰਡ ਵੀ ਬੰਦ ਹਨ ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.