Breaking News :

ਕੈਨੇਡਾ : ਡਗ ਫੋਰਡ ਸਰਕਾਰ ਨੇ ਬੰਦ ਕੀਤੀ ਮੁਫਤ ਟਿਊਸ਼ਨ ਫੀਸ ਸਹੂਲਤ

ਓਂਟਾਰੀਓ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਓਂਟਾਰੀਓ ਦੀ ਡਗ ਫੋਰਡ ਸਰਕਾਰ ਨੇ ਕੁਝ ਦਿਨ ਪਹਿਲਾਂ ਮੁਫਤ ਟਿਊਸ਼ਨ ਫੀਸ ਦੀ ਸਹੂਲਤ ਬੰਦ ਕਰਕੇ ਸਾਰੇ ਵਿਦਿਆਰਥੀਆਂ ਲਈ ਫੀਸ ਅਦਾ ਕਰਨਾ ਲਾਜ਼ਮੀ ਬਣਾ ਦਿੱਤੀ ਅਤੇ ਉਦੋਂ ਤੋਂ ਹੀ ਸਰਕਾਰ ਤੇ ਵਿਦਿਆਰਥੀਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ ਅਤੇ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਟੇਵਿਟ ਪਾਰਟੀ ਦੇ ਵਿਦਿਆਰਥੀਆਂ ਯੂਨੀਅਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਜਾਰੀ ਕੀਤੀ ਗਈ  ਇਕ ਈ-ਮੇਲ 'ਚ ਕਿਹਾ ,''ਇਸ ਮੁੱਦੇ ਦੇ ਹੱਲ ਲਈ ਫੰਡ ਇਕੱਠੇ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਨਾਲ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ 'ਮਾਕਰਸਵਾਦੀਆਂ ਵਾਲੀ ਵੇਬਕੂਫ ਦੱਸਿਆ ਗਿਆ। 

ਫੀਸ ਮੁਆਫੀ ਵਾਲੀ ਸਹੂਲਤ ਦਾ ਜਿਹੜੇ ਵਿਦਿਆਰਥੀ ਲਾਹਾ ਲੈ ਰਹੇ ਹਨ, ਉਨ੍ਹਾਂ ਨੂੰ ਵੀ ਕੁਝ ਨਾਲ ਕੁਝ ਅਦਾਇਗੀ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਵੱਲੋਂ ਯੂਨੀਅਨਾਂ ਨੂੰ ਮਜ਼ਬੂਰ ਕੀਤਾ ਗਿਆ ਹੈ ਅਤੇ ਗਰੁੱਪਾਂ ਲਈ ਅਦਾਇਗੀ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਕਿਹਾ ਗਿਆ ਹੈ ਕਿ ਟੋਰੀਜ਼ ਨੇ ਉਕਤ ਸਮੱਸਿਆ ਦੇ ਹੱਲ ਲਈ ਫੰਡ ਇਕੱਠੇ ਕਰਨ ਦਾ ਰਾਹ ਅਪਣਾਇਆ ਹੈ।''ਵਿਦਿਆਰਥੀ ਯੂਨੀਅਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਫੀਸਾਂ 'ਚ ਕੀਤਾ ਗਿਆ ਬਦਲਾਅ ਪੋਸਟ ਸੈਕੰਡਰੀ ਸਕੂਲਾਂ ਦੀ ਪਾਰਦਰਸ਼ਤਾ ਘਟਾਉਣ ਵਾਲਾ ਫੈਸਲਾ ਹੈ।


2 Comments

    Akshit sharma

    1 month ago

    Vaise dekhya jave te ehne sahi kita

    Rishu Sharma

    1 month ago

    Sala pagal ford

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.