Breaking News :

ਟਰੂਡੋ ਨੇ ਕੈਨੇਡੀਅਨ ਮੀਡੀਆ ਨੂੰ ਦਿਤੀ 595 ਮਿਲੀਅਨ ਡਾਲਰ ਦੀ ਰਿਸ਼ਵਤ..!

23 ਨਵੰਬਰ - ਵਿਕਰਮ ਸਹਿਜਪਾਲ

ਮੀਡਿਆ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਕੰਜ਼ਰਵੇਟਿਵ ਪਾਰਟੀ ਨੇ ਦੇਸ਼ ਦੀ ਮੀਡੀਆ ਨੂੰ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੰਜ਼ਰਵੇਟਿਵ ਲੀਡਰ ਤੇ ਸੰਸਦ ਮੈਂਬਰ ਪਿਅਰੇ ਪੌਇਲੀਏਵਰੇ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਨੇ ਅਗਲੇ ਸਾਲ ਦੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਆਪਣੇ ਪੱਖੀ ਮੀਡੀਆ ਕਵਰੇਜ ਕਰਵਾਉਣ ਲਈ ਕੈਨੇਡੀਅਨ ਮੀਡੀਆ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਦਸਣਯੋਗ ਹੈ ਕਿ ਦੇਸ਼ ਦੇ ਵਿੱਤ ਮੰਤਰੀ ਬਿਲ ਮੋਰਨਿਏਊ ਨੇ ਬੀਤੇ ਕੱਲ੍ਹ ਇਹ ਐਲਾਨ ਕੀਤਾ ਸੀ ਕਿ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਮੀਡੀਆ ਸਨਅਤ ਲਈ ਟੈਕਸ ਰਿਆਇਤਾਂ ਅਤੇ ਹੋਰ ਮਦਦ ਲਈ 595 ਮਿਲੀਅਨ ਡਾਲਰ ਜਾਰੀ ਕਰੇਗੀ। ਪੌਇਲੀਏਵਰੇ ਨੇ ਕਿਹਾ ਕਿ ਜਸਟਿਨ ਟ੍ਰੈਡਿਊ ਮੁਤਾਬਕ ਚੋਣ ਵਰ੍ਹੇ 'ਚ ਟਰੂਡੋ ਨੂੰ ਪ੍ਰਭਾਵੀ ਤੌਰ 'ਤੇ ਪੇਸ਼ ਕਰਨ ਦਾ ਕੰਮ ਮੀਡੀਆ ਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮਪੀ ਪਿਅਰੇ ਪੌਇਲੀਏਵਰੇ ਨੇ ਕਿਹਾ ਕਿ ਟਰੂਡੋ ਕੈਨੇਡੀਅਨ ਕਰਦਾਤਾਵਾਂ ਦੇ 595 ਡਾਲਰ ਮਿਲੀਅਨ ਡਾਲਰ ਦੀ ਉਹ ਖ਼ੈਰਾਤ ਵੰਡ ਰਹੇ ਹਨ ਤਾਂ ਜੋ ਮੀਡੀਆ ਦੀ ਹਮਾਇਤ ਹਾਸਲ ਕਰ ਸਕਣ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.