• Wednesday, October 16

Breaking News :

ਕੈਨੇਡਾ ਦੀ ਸਿਆਸਤ ਦਾ ਅਹਿਮ ਹਿੱਸਾ ਬਣ ਚੁੱਕੇ ਹਨ ਸਿੱਖ

ਕੈਨੇਡਾ ਦੀ ਸਿਆਸਤ ਦਾ ਅਹਿਮ ਹਿੱਸਾ ਬਣ ਚੁੱਕੇ ਹਨ ਸਿੱਖ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ 'ਚ ਸਿੱਖ ਭਾਈਚਾਰੇ ਦੇ ਲੋਕ ਸਿਆਸਤ ਦਾ ਵੀ ਅਹਿਮ ਹਿੱਸਾ ਬਣ ਚੁੱਕੇ ਹਨ। ਇਹੀ ਕਾਰਨ ਹੈ ਕਿ ਕੈਨੇਡਾ ਦੀਆਂ 3 ਵੱਡੀਆਂ ਸਿਆਸੀ ਪਾਰਟੀਆਂ ਦੇ ਸੱਤਾ 'ਤੇ ਕਾਬਜ਼ ਹੋਣ ਦੀ ਆਸ ਸਿੱਖ ਭਾਈਚਾਰੇ ਦੇ ਲੋਕਾਂ 'ਚ ਬਣੀ ਹੋਈ ਹੈ। ਤਿੰਨਾਂ ਪਾਰਟੀਆਂ ਨੂੰ ਉਮੀਦ ਹੈ ਕਿ ਚੋਣਾਂ 'ਚ ਉਨ੍ਹਾਂ ਦੀ ਕਿਸ਼ਤੀ ਸਿੱਖ ਉਮੀਦਵਾਰ ਹੀ ਪਾਰ ਲਗਾਉਣਗੇ। ਦੱਸਣਯੋਗ ਹੈ ਕਿ ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ 2019 ਨੂੰ ਚੋਣਾਂ 'ਚ ਕੁੱਲ 338 ਸੰਸਦ ਮੈਂਬਰ ਚੁਣੇ ਜਾਣਗੇ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ 'ਚ ਇਸ ਵਾਰ 50 ਤੋਂ ਜ਼ਿਆਦਾ ਉਮੀਦਵਾਰ ਪੰਜਾਬ ਦੇ ਹਨ। ਜਿਸ 'ਚ 18 ਪੰਜਾਬੀ ਔਰਤਾਂ ਵੀ ਸ਼ਾਮਲ ਹਨ। ਤਿੰਨੋਂ ਸਿਆਸੀ ਦਲ ਲਿਬਰਲ ਪਾਰਟੀ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।

ਪੰਜਾਬੀਆਂ ਦਾ ਗੜ੍ਹ ਜਾਣੇ ਜਾਂਦੇ ਬਿ੍ਟਿਸ਼ ਕੋਲੰਬੀਆ 'ਚ 4 ਪੰਜਾਬਣਾਂ ਵੀ ਮੈਦਾਨ 'ਚ ਹਨ। ਇੱਥੇ ਜ਼ਿਕਰਯੋਗ ਹੈ ਕਿ ਪਿਛਲੀਆਂ ਆਮ ਚੋਣਾਂ 'ਚ ਪੰਜਾਬੀ ਵੋਟਰਾਂ ਦਾ ਫ਼ੀਸਦੀ 9 ਤੋਂ ਵਧ ਕੇ ਇਸ ਵਾਰ 13 ਫ਼ੀਸਦੀ ਹੋ ਗਿਆ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.