"Ontario Autism Program" 'ਚ ਬਦਲਾਵਾ ਲਿਆਉਣ ਲਈ ਅੱਜ ਹੋਣਗੀਆਂ ਤਿੰਨ ਰੈਲਿਆਂ

15 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਓਂਟਾਰੀਓ 'ਚ ਨਵੇਂ ਔਟਿਜ਼ਮ ਫੰਡਿੰਗ ਮਾਡਲ ਵਿਰੁੱਧ ਤਿੰਨ ਵੱਖਰੀਆਂ ਰੈਲੀਆਂ ਸ਼ੁੱਕਰਵਾਰ ਨੂੰ ਪੂਰੇ ਸ਼ਹਿਰ 'ਚ ਕੱਢੀਆਂ ਜਾਣਗੀਆਂ | ਪ੍ਰਦਸ਼ਨਕਾਰੀਆਂ ਦਾ ਖਹਿਣਾ ਹੈ ਕਿ ਉਹ ਮਿਲਟਨ, ਮਿਸੀਸੌਗਾ, ਅਤੇ ਕਿਚਨਰ ਵਿਚ ਪੀਸੀ ਹਲਕਾ ਦਫਤਰ ਦੇ ਬਾਹਰ ਇਕੱਤਰ ਹੋਣਗੇ | ਓਥੇ ਹੀ ਵਕੀਲਾਂ ਨੇ ਦੱਸਿਆ ਕਿ ਨਵੇਂ ਫੰਡਿੰਗ ਮਾਡਲ ਦੀ ਉਡੀਕ ਸਮੇਂ ਨੂੰ ਘਟਾ ਸਕਦਾ ਹੈ, ਇਸ ਦੇ ਸਿੱਟੇ ਵਜੋਂ ਜ਼ਿਆਦਾਤਰ ਮਾਪਿਆਂ ਨੂੰ ਸਿਰਫ਼ ਪਿੱਛਲੇ ਫੰਡਾਂ ਦੀ ਗਿਣਤੀ ਹੀ ਪ੍ਰਾਪਤ ਹੋਵੇਗੀ |


ਤੁਹਾਨੂੰ ਦੱਸ ਦਈਏ ਕਿ ਬੱਚਿਆਂ, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ ਲੀਸਾ ਮੈਕਲਿਓਡ ਨੇ ਪਿੱਛਲੇ ਹਫ਼ਤੇ ਫੰਡ ਦੇ ਪਰਿਵਰਤਨ ਦੀ ਘੋਸ਼ਣਾ ਕੀਤੀ ਸੀ ਅਤੇ ਉਹਨਾਂ ਕਿਹਾ ਸੀ ਕਿ ਉਹ ਇਸ ਸੂਚੀ 'ਚ 23,000 ਬੱਚਿਆਂ ਦਾ ਇਲਾਜ ਕਰਵਾਣਗੇ | ਉਹਨਾਂ ਕਿਹਾ ਸੀ ਕਿ ਫੰਡਿੰਗ ਉਮਰ ਤੇ ਨਿਰਭਰ ਹੈ 'ਤੇ ਉਹ 2 ਤੋਂ 18 ਸਾਲ ਦੀ ਉਮਰ ਤੋਂ ਵੱਧ ਬੱਚਿਆਂ ਦਾ ਇਲਾਜ $140,000 ਦੇ ਫ਼ੰਡ ਨਾਲ ਉਹਨਾਂ ਦਾ ਇਲਾਜ ਕਰਵਾਉਣਗੇ ਪਰ ਵਕੀਲਾਂ ਦਾ ਕਹਿਣਾ ਹੈ ਕਿ ਹਰ ਸਾਲ ਤਕਰੀਬਨ 80,000 ਡਾਲਰ ਦੀ ਲਾਗਤ ਵਾਲਾ ਇਲਾਜ ਹੋ ਸਕਦਾ ਹੈ |


ਓਂਟਾਰੀਓ ਐਸੋਸੀਏਸ਼ਨ ਫਾਰ ਬਿਹੇਵਿਅਰ ਦਾ ਕਹਿਣਾ ਹੈ ਕਿ ਮਕਲੀਓਡ ਨੇ ਇਸ ਸਮਰਥਾ 'ਚ ਪਿੱਛਲੇ ਚਾਰ ਸਾਲਾਂ ਤੋਂ ਬਦਲਾਵ ਨਹੀਂ ਕੀਤਾ ਹੈ |  ਇੱਕ ਪ੍ਰੈਸ ਕਾਨਫਰੰਸ 'ਚ ਢੰਗ ਫੋਰਡ ਨੇ ਲੀਸਾ ਨੂੰ ਕਿਹਾ ਨੂੰ ਕਿ ਓਹ੍ਨਾਨੂੰ ਕੈਬਿਨੇਟ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ | ਫੋਰਡ ਨੇ ਕਿਹਾ ਕਿ "ਮੈ ਲੀਸਾ ਨੂੰ "ਅਬਸੋਲਿਊਟ ਆਲ ਸਟਾਰ" ਮੰਨਦਾ ਹਾਂ | ਮੈਂ ਕਦੇ ਵੀ ਲੀਸਾ ਨੂੰ ਅਸਤੀਫਾ ਦੇਣ ਲਈ ਨਹੀਂ ਦਰਸਾਇਆ | ਜ਼ਿਕਰਯੋਗ ਹੈ ਕਿ ਇਹ ਰੈਲੀ ਸਵੇਰ ਦੇ 10 ਵਜੇ ਤੋਂ ਸ਼ੁਰੂ ਹੋ ਜਾਏਗੀ ਅਤੇ ਤਕਰੀਬਨ ਦੇਰ ਸ਼ਾਮ ਤਕ ਚੱਲੇ ਸਕਦੀ ਹੈ | 
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.