ਬ੍ਰੈਂਪਟਨ 'ਚ ਪਿਤਾ ਵਲੋਂ ਅਗਵਾ ਕੀਤੀ ਗਈ 11 ਸਾਲਾਂ ਲੜਕੀ ਦੀ ਮਿਲੀ ਲਾਸ਼, ਪਿਤਾ ਗਿਰਫ਼ਤਾਰ

5 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਖਬਰ ਸਾਹਮਣੇ  ਆਈ ਹੈ ਕਿ ਪਿਤਾ ਵਲੋਂ ਅਗਵਾ ਕੀਤੀ ਗਈ 11 ਸਾਲਾਂ ਲੜਕੀ ਦੀ ਲਾਸ਼ ਪੀਲ ਰਿਜਨ ਪੁਲਿਸ ਨੇ ਦੱਖਣੀ ਨੋਰਥ ਸਥਿਤ ਹਸਨ ਰੋਡ ਦੇ ਇੱਕ ਘਰ ਵਿੱਚੋਂ ਬਰਾਮਦ ਕਰ ਲਈ ਹੈ |ਦੱਸ ਦਈਏ ਕਿ ਪੁਲਿਸ ਨੇ ਮ੍ਰਿਤਕ ਲੜਕੀ ਰੀਆ ਰਾਜਕੁਮਾਰ ਦੇ 41 ਸਾਲਾਂ ਪਿਤਾ ਰੂਪੋਸ਼ ਰਾਜਕੁਮਾਰ ਨੂੰ ਕਸਟਡੀ 'ਚ ਲਈ ਲਿਆ ਹੈ |


ਪੁਲਿਸ ਨੇ ਦੱਸਿਆ ਕਿ ਰੀਆ ਦੇ ਮਾਤਾ ਪਿਤਾ ਦਾ ਤਲਾਕ ਹੋ ਚੁਕਾ ਹੈ ਅਤੇ ਉਹ ਆਪਣੇ ਪਿਤਾ ਨਾਲ ਨਹੀਂ ਰਹਿੰਦੀ ਸੀ | ਸਕੂਲ ਤੋਂ ਵਾਪਸ ਆਉਂਦੇ ਸਮੇ ਉਸਨੂੰ ਮਿਸੀਸਾਗਾ ਦੀ ਹੁੰਤਾਰਿਓ ਸਟ੍ਰੀਟ ਡੇਰੀ ਰੋਡ ਤੋਂ ਕਰੀਬ ਦੁਪਹਿਰ ਦੇ 3 ਵਜੇ ਅਗਵਾ ਕੀਤਾ ਗਿਆ ਸੀ |


ਰੀਆ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ 6:30 ਦੇ ਕਰੀਬ ਘਰ ਵਾਪਸ ਆਈ ਤਾ ਉਸਨੂੰ ਘਰ 'ਚ ਰੀਆ ਨਹੀਂ ਮਿਲੀ ਤਾ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ | ਰੀਆ ਦੀ ਮਾ ਡੈਨੀ ਮਾਰਟਿਨੀ ਨੇ ਦੱਸਿਆ ਕਿ ਰੀਆ ਵੀਰਵਾਰ ਦੀ ਦੁਪਹਿਰ ਤੋਂ ਗਾਇਬ ਸੀ ਅਤੇ ਉਸ ਦਾ ਕਲ੍ਹ ਜਨਮਦਿਨ ਵੀ ਸੀ | 


1 Comments

    Gurvinder Singh Gill

    3 months ago

    bohat maari gl ae

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.