Breaking News :

ਟਰੰਪ ਅਤੇ ਟਰੂਡੋ ਵੱਲੋਂ ਜਰਨਲ ਮੋਟਰਜ਼ ਦੇ ਫੈਸਲੇ ‘ਤੇ ਨਰਾਜ਼ਗੀ

28 ਨਵੰਬਰ - ਵਿਕਰਮ ਸਹਿਜਪਾਲ

ਮੀਡਿਆ ਡੈਸਕ : ਪਿਛਲੇ ਦਿਨਾਂ ਤੋਂ ਚੱਲ ਰਹੀਆਂ ਖਬਰਾਂ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਉਂਂਟਾਰੀਓ ਵਿੱਚ ਸਥਿਤ ਜਰਨਲ ਮੋਟਰਜ਼ ਨੇ ਆਪਣਾ ਕਾਰਖਾਨਾ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਜਰਨਲ ਮੋਟਰਜ਼ ਦੇ ਇਸ ਫੈਸਲੇ ਦਾ ਕਾਰਖਾਨੇ ਦੇ ਮਜ਼ਦੂਰ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਡੋਨਲਡ ਟਰੰਪ ਵੱਲੋਂ ਵੀ ਇਸ ਫੈਸਲੇ ‘ਤੇ ਨਰਾਜਗੀ ਜਤਾਈ ਜਾ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇ ਦਿਨ ਦੋਵਾਂ ਨੇਤਾਵਾਂ ਨੇ ਫੋਨ ਤੇ ਇਸ ਮਾਮਲੇ ਸੰਬੰਧੀ ਆਪਣੀ ਨਰਾਜਗੀ ਜ਼ਾਹਿਰ ਕੀਤੀ ਹੈ। ਜਸਟਿਨ ਟਰੂਡੋ ਦੇ ਬੁਲਾਰੇ ਦਾ ਕਹਿਣਾ ਹੈ ਕਿ, ‘ਦੋਵਾਂ ਨੇਤਾਵਾਂ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਜਰਨਲ ਮੋਟਰਜ਼ ਦੇ ਕਾਰਖਾਨੇ ਬੰਦ ਕਰਨ ‘ਤੇ ਨਰਾਜ਼ਗੀ ਪ੍ਰਗਟ ਕੀਤੀ ਹੈ। ਦੋਵਾਂ ਮੰਤਰੀਆਂ ਇਨ੍ਹਾਂ ਕੰਪਨੀਆਂ ਵਿੱਚੋਂ ਬੇਰੁਜ਼ਗਾਰ ਹੋਣ ਵਾਲੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।’


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.