ਜਗਮੀਤ ਸਿੰਘ ਨੇ ਚੱਲਿਆ ਵੱਡਾ ਦਾਅ - ਲਿਬਰਲ ਪਾਰਟੀ ਸੋਚਣ ਲਈ ਮਜ਼ਬੂਰ

ਜਗਮੀਤ ਸਿੰਘ ਨੇ ਚੱਲਿਆ ਵੱਡਾ ਦਾਅ - ਲਿਬਰਲ ਪਾਰਟੀ ਸੋਚਣ ਲਈ ਮਜ਼ਬੂਰ

ਓਟਵਾ , 15 ਨਵੰਬਰ ( NRI MEDIA )

ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਬਨਣ ਜਾ ਰਹੀ ਲਿਬਰਲ ਸਰਕਾਰ ਦਾ ਸਮਰਥਨ ਕਰਨ ਜਾਂ ਨਾ ਕਰਨ ਤੇ ਵਿਚਾਰ ਕਰ ਰਹੇ ਹਨ , ਉਨ੍ਹਾਂ ਸ਼ਰਤ ਰੱਖੀ ਕਿ ਜੇ ਉਨ੍ਹਾਂ ਦੀ ਪਾਰਟੀ ਦੀਆਂ ਪ੍ਰਮੁੱਖ ਤਰਜੀਹਾਂ ਨੂੰ ਲਿਬਰਲਾਂ ਦੀ ਨੀਤੀ ਦੇ ਏਜੰਡੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਉਹ ਟਰੂਡੋ ਸਰਕਾਰ ਦੇ ਖਿਲਾਫ ਵੋਟ ਕਰਨਗੇ , ਜ਼ਿਕਰਯੋਗ ਹੈ ਕਿ ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਘਟ ਗਿਣਤੀ ਸਰਕਾਰ ਬਣਾਉਣ ਦੀ ਤਿਆਰੀ ਵਿੱਚ ਹੈ |


ਅਗਲੇ ਮਹੀਨੇ ਸਦਨ ਵਿੱਚ ਆਉਣ ਤੋਂ ਪਹਿਲਾਂ ਸਾਂਝੇ ਮੈਦਾਨ ਦੀ ਭਾਲ ਕਰਦਿਆਂ, ਟਰੂਡੋ ਅਤੇ ਜਗਮੀਤ ਸਿੰਘ ਵੀਰਵਾਰ ਨੂੰ ਓਟਵਾ ਵਿੱਚ ਬੰਦ ਦਰਵਾਜ਼ਿਆਂ ਦੇ ਪਿੱਛੇ ਮਿਲੇ , ਦੋਵਾਂ ਵਿਚਕਾਰ ਕੀ ਗੱਲਬਾਤ ਹੋਈ ਇਹ ਸਾਹਮਣੇ ਨਹੀਂ ਆਈਆਂ ਪਰ ਜਗਮੀਤ ਸਿੰਘ ਪਹਿਲਾ ਹੀ ਸਾਫ ਕਰ ਚੁਕੇ ਹਨ ਕਿ ਟਰੂਡੋ ਸਰਕਾਰ ਨੂੰ ਉਨ੍ਹਾਂ ਦਾ ਸਮਰਥਨ ਮੁਫ਼ਤ ਵਿੱਚ ਨਹੀਂ ਮਿਲੇਗਾ , ਇਸ ਲਈ ਲਿਬਰਲ ਪਾਰਟੀ ਨੂੰ ਉਨ੍ਹਾਂ ਨਾਲ ਕਈ ਪੱਖਾਂ ਤੇ ਸਮਝੌਤਾ ਕਰਨਾ ਪਵੇਗਾ |

ਹਾਲਾਂਕਿ ਲਿਬਰਲਾਂ ਕੋਲ ਬਲਾਕ ਕਿਉਬਿਕਸ ਲੀਡਰ ਯਵੇਸ-ਫ੍ਰਾਂਸੋਇਸ ਬਲੈਂਚੇਟ ਨਾਲ ਕੰਮ ਕਰਨ ਦਾ ਵਿਕਲਪ ਹੈ, ਜਿਨ੍ਹਾਂ ਦੀ ਪਾਰਟੀ ਹਾਉਸ ਆਫ ਕਾਮਨਜ਼ ਵਿੱਚ ਤੀਜੇ ਸਥਾਨ ਤੇ ਹੈ, ਸਿੰਘ ਨੇ ਕਿਹਾ ਕਿ ਟਰੂਡੋ ਨੂੰ ਐਨਡੀਪੀ ਦੇ ਸਮਰਥਨ ਦੀ ਜ਼ਰੂਰਤ ਹੈ ਕਿਉਂਕਿ ਇਹ ਸਿਰਫ ਪ੍ਰਗਤੀਸ਼ੀਲ "ਰਾਸ਼ਟਰੀ" ਪਾਰਟੀ ਹੈ ਹਾਲਾਂਕਿ ਬਲੈਂਚੇਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕੌਮੀ ਪ੍ਰੋਗਰਾਮਾਂ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ |


ਸਾਫ ਹੈ ਕਿ ਟਰੂਡੋ ਬਲਾਕ ਕਿਉਬਿਕਸ ਦੀ ਜਗ੍ਹਾ ਹੁਣ ਐਨਡੀਪੀ ਦਾ ਸਮਰਥਨ ਹਾਸਿਲ ਕਰਨ ਲਈ ਜ਼ੋਰ ਲਗਾਉਣਗੇ ਕਿਉਕਿ ਉਨ੍ਹਾਂ ਦੀ ਪ੍ਰਮੁੱਖ ਵਿਰੋਧੀ ਪਾਰਟੀ ਕੰਜਰਵੇਟਿਵ ਤੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਮਿਲਣ ਅਸੰਭਵ ਹੈ , ਪਰ ਜਗਮੀਤ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਸਮਰਥਨ ਦੇ ਲਈ ਕੈਨੇਡੀਅਨ ਲੋਕ ਦੇ ਵੱਡੇ ਮੁੱਦਿਆਂ ਤੇ ਲਿਬਰਲ ਪਾਰਟੀ ਦੀ ਸਹਿਮਤੀ ਦੀ ਸ਼ਰਤ ਰੱਖ ਦਿੱਤੀ ਹੈ ਜੋ ਕੈਨੇਡੀਅਨ ਰਾਜਨੀਤੀ ਵਿੱਚ ਜਗਮੀਤ ਸਿੰਘ ਦਾ ਕੱਦ ਹੋਰ ਉੱਚਾ ਕਰ ਸਕਦੀ ਹੈ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.