ਕੈਨੇਡਾ ਵਿੱਚ ਫਿਰ ਤੋਂ ਬਰਫਬਾਰੀ ਦਾ ਅਲਰਟ ਹੋਇਆ ਜਾਰੀ

ਟੋਰਾਂਟੋ , 18 ਫਰਵਰੀ ( NRI MEDIA )

ਕੈਨੇਡਾ ਦੇ ਦੱਖਣੀ ਉਨਟਾਰੀਓ ਖੇਤਰ ਵਿੱਚ ਪਿਛਲੇ ਦਿਨੀ ਇਕ ਵੱਡਾ ਬਰਫੀਲਾ ਤੂਫ਼ਾਨ ਆਇਆ ਸੀ , ਹੁਣ ਇਕ ਵਾਰ ਫਿਰ ਜੀਟੀਏ ਟੋਰਾਂਟੋ ਵਿੱਚ 10 ਸੇਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਜਤਾਈ ਗਈ ਹੈ , ਫੈਡਰਲ ਮੌਸਮ ਏਜੰਸੀ ਨੇ ਐਤਵਾਰ ਦੁਪਹਿਰ ਨੂੰ ਇਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬਰਫ਼ਬਾਰੀ ਦੀ ਰੇਂਜ 5 ਤੋਂ 10 ਸੈਂਟੀਮੀਟਰ ਹੋਣ ਦੀ ਸੰਭਾਵਨਾ ਹੈ , ਇਸ ਦੇ ਨਾਲ ਹੀ ਡਰਾਈਵਿੰਗ ਕਰਨ ਨੂੰ ਲੈ ਕੇ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਸੋਮਵਾਰ ਤੋਂ ਬਾਅਦ ਮੌਸਮ ਸਾਫ਼ ਹੋ ਸਕਦਾ ਹੈ |


ਹੈਮਿਲਟਨ ਅਤੇ ਗਰਿੰਸਬੀ ਤੋਂ ਨੇੜੇ ਓਕਵਿੱਲ ਦੇ ਇਲਾਕਿਆਂ ਲਈ ਸੰਭਾਵਨਾ ਹੈ ਕਿ ਬਰਫ਼ 15 ਸੈਂਟੀਮੀਟਰ ਤੱਕ ਪੈ ਸਕਦੀ ਹੈ, ਵਾਤਾਵਰਣ ਕਨੇਡਾ ਦਾ ਕਹਿਣਾ ਹੈ ਕਿ ਬਰਫ਼ ਦੇ ਇਲਾਵਾ, ਗਰਮ ਹਵਾ ਖਾਸ ਤੌਰ ਤੇ ਲੇਕ ਓਨਟਾਰੀਓ ਦੇ ਨਜ਼ਦੀਕ ਬਰਫਬਾਰੀ ਅਤੇ ਤੇਜ਼ ਮੀਂਹ ਦਾ ਕਾਰਣ ਬਣ ਸਕਦੀ ਹੈ |


ਵਾਤਾਵਰਣ ਕਨੇਡਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸਵੇਰ ਤੋਂ ਬਾਅਦ ਬਰਫ ਪੈਣੀ ਖਤਮ ਹੋ ਜਾਵੇਗੀ ਫਿਰ ਤਾਪਮਾਨ ਵੱਧ ਸਕਦਾ ਹੈ ਅਤੇ ਅਸਮਾਨ ਸਾਫ਼ ਹੋ ਸਕਦਾ ਹੈ , ਇਸ ਸਮੇਂ ਟੋਰਾਂਟੋ ਖੇਤਰ ਦਾ ਤਾਪਮਾਨ ਲਗਭਗ -8 ਡਿਗਰੀ ਸੈਲਸੀਅਸ ਹੈ ਜੋ ਅੱਜ -5 ਤੱਕ ਪਹੁਚ ਸਕਦਾ ਹੈ , ਇਸਦੇ ਨਾਲ ਹੀ ਠੰਡੀਆਂ ਹਵਾਵਾਂ ਵਗਣ ਦੀ ਵੀ ਸੰਭਾਵਨਾ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.