Breaking News :

ਕੈਨੇਡਾ ਦੇ ਘਰ 'ਚ ਲੱਗੀ ਅੱਗ ਜ਼ਿੰਦਾ ਸੜਿਆ ਪੰਜ ਜੀਆਂ ਦਾ ਟੱਬਰ

ਕੈਨੇਡਾ ਦੇ ਘਰ 'ਚ ਲੱਗੀ ਅੱਗ ਜ਼ਿੰਦਾ ਸੜਿਆ ਪੰਜ ਜੀਆਂ ਦਾ ਟੱਬਰ

ਓਂਟਾਰੀਓ ਡੈਸਕ (Vikram Sehajpal) : ਐਲਬਰਟਾ ਸੂਬੇ 'ਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਪੰਜ ਜੀਆਂ ਦਾ ਟੱਬਰ ਜ਼ਿੰਦਾ ਸੜ ਗਿਆ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਅਤੇ ਦੋ ਬਾਲਗ ਸ਼ਾਮਲ ਹਨ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਪੁਲਿਸ ਅਤੇ ਅੱਗ ਬੁਝਾਊ ਦਸਤੇ ਨੂੰ ਸਥਾਨਕ ਸਮੇਂ ਮੁਤਾਬਕ ਲਗਭਗ 4 ਵਜੇ ਫੋਨ ਆਇਆ ਸੀ ਕਿ ਐਡਮੰਟਨ ਤੋਂ ਲਗਭਗ 130 ਕਿਲੋਮੀਟਰ ਦੂਰ ਪੂਰਵ-ਪੱਛਮ ਵੱਲ ਰੌਚਫੋਰਟ ਬ੍ਰਿਜ ਵਿੱਚ ਪੈਂਦੇ ਇੱਕ ਘਰ ਵਿੱਚ ਅੱਗ ਲੱਗ ਗਈ ਹੈ। ਇਸ 'ਤੇ ਜਦੋਂ ਪੁਲਿਸ ਟੀਮ ਅਤੇ ਅੱਗ ਬੁਝਾਊ ਦਸਤਾ ਮੌਕੇ 'ਤੇ ਪੁੱਜਾ ਤਾਂ ਅੱਗ ਦੀਆਂ ਲਪਟਾਂ ਨੇ ਘਰ ਨੂੰ ਪੂਰੀ ਤਰਾਂ ਆਪਣੇ ਕਲਾਵੇ ਵਿੱਚ ਲੈ ਲਿਆ ਸੀ। 

ਇਸ ਦੌਰਾਨ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ, ਪਰ ਪਰਿਵਾਰ ਦੇ ਪੰਜ ਜੀਅ ਜਿਨਾਂ ਵਿੱਚ ਤਿੰਨ ਬੱਚੇ ਤੇ ਦੋ ਬਜ਼ੁਰਗ ਸ਼ਾਮਲ ਸਨ, ਉਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਆਰਸੀਐਮਪੀ ਦੇ ਅਧਿਕਾਰੀ ਗਰੇਗ ਐਂਡਰਸਨ ਨੇ ਦੱਸਿਆ ਕਿ ਘਟਨਾ ਵਿੱਚ ਪੰਜ ਜੀਆਂ ਦਾ ਸਾਰਾ ਪਰਿਵਾਰ ਜ਼ਿੰਦਾ ਸੜ ਗਿਆ। ਪੁਲਿਸ ਨੇ ਮ੍ਰਿਤਕਾਂ ਦੀ ਉਮਰ ਅਤੇ ਨਾਂ ਦੀ ਪੁਸ਼ਟੀ ਅਜੇ ਨਹੀਂ ਕੀਤੀ। ਪਰ ਇੱਕ ਗੁਆਂਢਣ ਕੈਥਰੀਨਾ ਵੁਰਜ਼ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਬੱਚੇ ਅਤੇ ਉਨਾਂ ਦਾ ਦਾਦਾ ਮਾਰਵਿਨ ਗਿੱਬਜ਼ ਤੇ ਉਸ ਦੀ ਪਤਨੀ ਭਾਵ ਬੱਚਿਆਂ ਦੀ ਦਾਦੀ ਜੈਨੇਟ ਸ਼ਾਮਲ ਹਨ। 

ਗੁਆਂਢਣ ਨੇ ਦੱਸਿਆ ਕਿ ਜਦੋਂ ਅੱਗ ਲੱਗਣ ਦੀ ਘਟਨਾ ਵਾਪਰੀ ਉਸ ਵੇਲੇ ਉਹ ਆਪਣੇ ਘਰ ਵਿੱਚ ਮੌਜੂਦ ਸੀ। ਉਸ ਨੇ ਜਦੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਹੁਟਰ ਦੀ ਆਵਾਜ਼ ਸੁਣੀ ਤਾਂ ਉਹ ਇਕਦਮ ਘਰੋਂ ਬਾਹਰ ਆਈ ਅਤੇ ਹਾਦਸਾ ਵੇਖ ਕੇ ਉਹ ਪੂਰੀ ਤਰਾਂ ਦਹਿਲ ਗਈ। ਕੈਥਰੀਨਾ ਵੁਰਜ਼ ਨੇ ਦੱਸਿਆ ਕਿ ਮਾਰਿਆ ਗਿਆ ਪਰਿਵਾਰ ਬਹੁਤ ਵਧੀਆ ਅਤੇ ਮਿਲਣਸਾਰ ਸੀ। ਇੱਕ ਹੋਰ ਗੁਆਂਢੀ ਮਾਈਕ ਹਰਮਨ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲਗਦੇ ਹੀ ਉਸ ਨੇ ਮਾਰਵਿਨ ਗਿੱਬਜ਼ ਦਾ ਨਾਂ ਲੈ ਕੇ ਕਈ ਆਵਾਜ਼ਾਂ ਲਾਈਆਂ, ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.