Breaking News :

ਮਿਸੀਸਾਗਾ ਵਿੱਚ ਵਾਹਨ ਨਾਲ ਟਕਰਾ ਜਾਣ ਇੱਕ 65 ਸਾਲਾ ਔਰਤ ਦੀ ਹੋਈ ਮੌਤ

01 ਦਸੰਬਰ - ਵਿਕਰਮ ਸਹਿਜਪਾਲ

ਮੀਡਿਆ ਡੈਸਕ : ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਮਿਸੀਸਾਗਾ ਵਿੱਚ ਸ਼ੁੱਕਰਵਾਰ ਦੀ ਰਾਤ ਵਾਹਨ ਨਾਲ ਟਕਰਾ ਜਾਣ ਨਾਲ ਇੱਕ 65 ਸਾਲਾ ਔਰਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਡਨਕੇਰਨ ਡਰਾਇਵ ਦੇ ਕੋਲ ਰਾਤ ਦੇ ਤਕਰੀਬਨ 8 ਵਜੇ ਵਾਪਰੀ।


ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਮੌਕੇ ਤੋਂ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਪਰ ਕੁਝ ਸਮੇਂ ਬਾਅਦ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਸ ਟੱਕਰ ਵਿੱਚ ਦੋ ਵਾਹਨ ਸ਼ਾਮਿਲ ਸਨ ਅਤੇ ਦੋਵੇਂ ਮੌਕੇ ਤੇ ਮੌਜੂਦ ਸਨ। ਜਾਂਚ ਲਈ ਇਸ ਖੇਤਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ, ਪਰੰਤੂ ਹਾਲੇ ਤੱਕ ਇਸ ਸੰਬੰਧੀ ਕੋਈ ਸ਼ਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.