Breaking News :

ਕੈਨੇਡਾ ‘ਚ ਮੈਰਿਜ ਪੈਲਸ ਵਿਚ ਹੋਈ ਲੜਾਈ, 2 ਜ਼ਖਮੀ

03 ਦਸੰਬਰ - ਵਿਕਰਮ ਸਹਿਜਪਾਲ

ਮੀਡਿਆ ਡੈਸਕ : ਐਤਵਾਰ ਸਵੇਰੇ ਬਰੈਂਪਟਨ ਦੇ ਬੈਂਕੁਏਟ ਹਾਲ ਵਿੱਚ ਲੱਗਭਗ 50 ਵਿਅਕਤੀਆਂ ਵਿਚਾਲੇ ਹੋਏ ਝਗੜੇ ਦੌਰਾਨ ਇੱਕ 31 ਸਾਲਾ ਮਿਸੀਸਾਗਾ ਵਾਸੀ ਉੱਤੇ ਚਾਕੂ ਨਾਲ ਹੋਏ ਹਮਲੇ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਮੌਤ ਦੀ ਲੜਾਈ ਲੜ ਰਿਹਾ ਹੈ। ਬਰੈਂਪਟਨ ਦੇ ਹੀ ਇੱਕ ਹੋਰ 49 ਸਾਲਾ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਤਰ੍ਹਾਂ ਜ਼ਖ਼ਮੀ ਹੋਇਆ।

ਪੁਲਿਸ ਅਨੁਸਾਰ ਮਿਸੀਸਾਗਾ ਵਾਲੇ ਜ਼ਖ਼ਮੀ ਵਿਅਕਤੀ ਦੀ ਸਥਿਤੀ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ ਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਲੜਾਈ ਬਰੈਂਪਟਨ ਵਿੱਚ ਡੀਅਰਹਰਸਟ ਡਰਾਈਵ ਉੱਤੇ ਸਥਿਤ ਸਪੇਰਾਂਜ਼ਾਂ ਬੈਂਕੁਏਟ ਹਾਲ ਵਿੱਚ ਅੱਧੀ ਰਾਤ ਤੋਂ ਬਾਅਦ ਛਿੜੀ। ਇਸ ਵਿੱਚ 30 ਤੋਂ 50 ਵਿਅਕਤੀ ਤੱਕ ਸ਼ਾਮਲ ਸਨ। ਕਾਂਸਟੇਬਲ ਅਖਿਲ ਮੂਕਨ ਨੇ ਦੱਸਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਜਲਦ ਹੀ ਮਸ਼ਕੂਕਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.