ਨੋਰਥ ਯਾਰ੍ਕ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 60 ਸਾਲਾਂ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ

26 ਫਰਵਰੀ, ਸਿਮਰਨ ਕੌਰ- (NRI MEDIA) :


ਟਾਰਾਂਟੋ (ਸਿਮਰਨ ਕੌਰ) : ਪੀਲ ਰਿਜਨਲ ਪੁਲਿਸ ਵਲੋਂ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਨੂੰ ਰਾਤ 8 ਵਜੇ ਨੋਰਥ ਯਾਰ੍ਕ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ ਇੱਕ ਪੈਦਲ ਜਾ ਰਿਹਾ 60 ਸਾਲਾਂ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੌਕੇ 'ਤੇ ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ |


ਦੱਸ ਦਈਏ ਕਿ ਜ਼ਖਮੀ ਵਿਅਕਤੀ ਦਾ ਇਲਾਜ ਟਰੂਮਾਂ ਸੈਂਟਰ 'ਚ ਚਲ ਰਿਹਾ ਹੈ | ਡਾਕਟਰਾਂ ਮੁਤਾਬਕ ਜਖਮੀ ਵਿਅਕਤੀ ਦੀ ਹਾਲਤ ਜ਼ਿਆਦਾ ਖਰਾਬ ਹੈ, ਓਹਨਾ ਦਸਿਆ ਕਿ ਉਸਦੇ ਸਾਹ ਔਖੇ ਹੋ ਰਹੇ ਹਨ ਅਤੇ ਉਸਦਾ ਇਲਾਜ਼ ਕੀਤਾ ਜਾ ਰਿਹਾ ਹੈ | ਉਥੇ ਹੀ ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਅਤੇ ਡਰਾਈਵਰ ਦੀ ਭਾਲ ਵੀ ਜਾਰੀ ਹੈ |  Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.