Breaking News :

ਟਾਰਾਂਟੋ : ਨੋਰਥ ਯਾਰ੍ਕ 'ਚ ਫਿਰ ਹੋਈ ਗੋਲਾਬਾਰੀ, ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ

27 ਫਰਵਰੀ, ਸਿਮਰਨ ਕੌਰ, (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਦਿਨੋਂ ਦਿਨ ਕੈਨੇਡਾ 'ਚ ਗੋਲਾਬਾਰੀ ਦੇ ਕਿੱਸੇ ਵੱਧ ਰਹੇ ਹਨ | ਟਾਰਾਂਟੋ ਦੇ ਸੂਬੇ ਨੋਰਥ ਯਾਰ੍ਕ 'ਚ ਅੱਜ ਫਿਰ ਗੋਲਾਬਾਰੀ ਦੀ ਖਬਰ ਮਿਲੀ ਹੈ ਜਿਸ ਦੌਰਾਨ ਇਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ | ਪੁਲਿਸ ਮੁਤਾਬਕ ਗੋਲਾਬਾਰੀ ਮੰਗਲਵਾਰ ਦੀ ਰਾਤ ਨੂੰ ਹੋਈ ਸੀ ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ |


ਪੁਲਿਸ ਨੇ ਦਸਿਆ ਕਿ ਓਹਨਾ ਨੂੰ ਘਟਣ ਆਦਿ ਜਾਣਕਾਰੀ ਸਵੇਰੇ ਕਰੀਬ 9 ਵੱਜਕੇ 40 ਮਿੰਟ 'ਤੇ ਮਿਲੀ | ਦੱਸ ਦਈਏ ਕਿ ਜ਼ਖਮੀ ਲੜਕੇ ਦੀ ਹਾਲਤ ਜ਼ਿਆਦਾ ਖਰਾਬ ਹੈ | ਡਾਕਟਰਾਂ ਮੁਤਾਬ ਉਸਦੇ ਸ਼ਰੀਰ 'ਚ ਗੋਲੀਆਂ ਦੇ ਨਿਸ਼ਾਨ ਕਾਫੀ ਡੂੰਗੇ ਹਨ |


ਓਥੇ ਹੀ ਜ਼ਖਮੀ ਨੌਜਵਾਨ ਦਾ ਇਲਾਜ ਜਾਰੀ ਹੈ ਅਤੇ ਪੁਲਿਸ ਨੇ ਵੀ ਘਟਨਾ ਸਥਲ ਨੂੰ ਸੀਲ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਨੋਰਥ ਯਾਰ੍ਕ 'ਚ ਗੋਲਾਬਾਰੀ ਹੋਈ ਜਿਸ ਸੀ ਜਿਸ ਦੌਰਾਨ ਇੱਕ 66 ਸਾਲਾਂ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.