• Wednesday, August 21

Breaking News :

ਮਾਂ ਨੇ ਆਪਣੀ ਦੋ ਸਾਲ ਦੀ ਬੱਚੀ ਦੇ ਭੰਨੇ ਗਿੱਟੇ, ਦੋਨੋਂ ਪੈਰ ਹੋਏ ਫਰੈਕਚਰ

2 ਮਾਰਚ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਅਲਬਰਟਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ ਆਪਣੀ ਹੀ ਬੱਚੀ ਦੇ ਪੈਰ ਦੇ ਗਿੱਟੇ ਮਾਂ ਨੇ ਤੋੜ ਦਿੱਤੇ | ਪੁਲਿਸ ਵਲੋਂ ਜਾਣਕਾਰੀ ਮਿਲੀ ਹੈ ਕਿ ਇਸ  26 ਸਾਲਾਂ ਔਰਤ ਦੇ ਨਾਂ 'ਤੇ ਪਿਛਲੇ ਸਾਲ ਦਸੰਬਰ 'ਚ ਕਈ ਕੇਸ ਦਰਜ ਹਨ | ਸਜ਼ਾ ਸੁਣਾਉਣ ਤੋਂ ਪਹਿਲਾਂ ਔਰਤ ਦੇ ਬਚਾ ਪੱਖ ਵਲੋਂ ਉਸਦੀ ਕਿਰਨ ਜੰਡਾ ਨੇ ਅਦਾਲਤ 'ਚ ਬਿਆਨ ਦਿੱਤਾ ਕਿਉਂਕਿ ਉਹ ਆਪਣੇ ਮੂੰਹੋਂ ਬੋਲਣ 'ਚ ਘਬਰਾ ਰਹੀ ਸੀ | ਉਸ ਬਿਆਨ 'ਚ ਕਿਹਾ ਗਿਆ ਕਿ ਔਰਤ ਕੋਲੋਂ ਆਪਣਾ ਆਪਣਾ ਵਿਹਾਰ ਨਿਯੰਤਰਣ ਰੂਪ 'ਚ ਸਾਂਭ ਨਹੀਂ ਹੁੰਦਾ |


ਉਸਦੇ ਬਿਆਨ 'ਚ ਕਿਹਾ ਗਿਆ ਕਿ ਲੜਕੀ ਦਾ ਪਿਤਾ ਓਹਨਾ ਨਾਲ ਗਲਤ ਵਤੀਰੇ ਨਾਲ ਪੇਸ਼ ਆਉਂਦਾ ਹੈਜਿਸ ਕਾਰਨ ਘਰ 'ਚ ਪ੍ਰੇਸ਼ਾਨੀਆਂ ਰਹਿੰਦੀਆਂ ਹਨ | ਓਥੇ ਹੀ ਔਰਤ ਦੇ ਹੱਕ 'ਚ ਬੋਲਦੀ ਵਕੀਲ ਕਿਰਨ ਨੇ ਦੱਸਿਆ ਕਿ ਮਾਰਚ 2016 ਵਿਚ ਉਸ ਦੀ ਧੀ ਬਾਥਰੂਮ ਵਿਚ ਡਿਗੀ ਸੀ ਜਿਸ ਕਾਰਨ ਉਸਦੇ ਸ਼ਰੀਰ 'ਚ ਕਮਜ਼ੋਰੀ ਹੈ ਪਰ ਉਸਦੀ ਮਾਂ ਨੂੰ ਲੱਗਾ ਕਿ ਉਹ ਠੰਢ ਅਤੇ ਫਲੂ ਤੋਂ ਕਮਜ਼ੋਰ ਹੈ |


ਕੁਝ ਦਿਨਾਂ ਬਾਅਦ ਬੱਚੀ ਨੂੰ ਆਪਣੇ ਦਾਦਾ ਦਾਦੀ ਕੋਲ ਛੱਡ ਦਿੱਤਾ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਬੱਚੀ ਦਰਦ ਨਾਲ ਤੜਪ ਰਹੀ ਸੀ ਤਾ ਉਸਨੂੰ ਜਲਦ ਹੀ ਐਡਮਿੰਟਨ ਦੇ ਸਟੋਲਰੀ ਚਿਲਡਰੇਂਸ ਹਸਪਤਾਲ 'ਚ ਲਿਜਾਇਆ ਗਿਆ | ਓਥੇ ਡਾਕਟਰਾਂ ਨੇ ਉਸਦੇ ਦੋਨੋਂ ਪੈਰਾਂ ਦਾ ਐਕ੍ਸਰੇ ਕੀਤਾ ਤਾ ਪਤਾ ਲੱਗਾ ਕਿ ਬੱਚੀ ਦੇ ਦੋਨੋਂ ਪੈਰ ਫਰੈਕਚਰ ਹਨ | ਇਸ ਮਾਮਲੇ ਦੇ ਚਲਦੇ ਬੱਚੀ ਦੀ ਮਾਂ ਦੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਉਸਨੂੰ ਸਾਡੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.