Breaking News :

ਟਾਰਾਂਟੋ 'ਚ ਫਿਲਮ ਦੇਖਣ ਗਏ 4 ਬੱਚੇ ਲਾਪਤਾ

5 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ ਪੁਲਿਸ 4 ਦੋਸਤਾਂ ਨੂੰ ਲੱਭ ਰਹੀ ਹੈ ਜੋ ਬੀਤੀ ਰਾਤ ਫਿਲਮ ਦੇਖਣ ਗਏ ਸਨ ਅਤੇ ਉਦੋਂ ਦੇ ਲਾਪਤਾ ਹਨ | ਦਸ ਦਈਏ ਕਿ ਲਾਪਤਾ ਬੱਚਿਆਂ ਵਿਚੋਂ ਦੋ ਲੜਕੇ 13 ਸਾਲ ਦੇ, ਇੱਕ 12 ਸਾਲ ਦਾ ਲੜਕਾ ਅਤੇ ਇੱਕ 13 ਸਾਲਾਂ ਲੜਕੀ ਨੂੰ ਆਖ਼ਰੀ ਵਾਰ ਰਾਤ 11 ਵਜੇ ਡੌਨ ਮਿਲਸ ਰੋਡ 'ਤੇ ਸ਼ੈਪਰਡ ਐਵਨਿਊ ਈਸਟ ਏਰੀਆ 'ਚ ਦੇਖਿਆ ਗਿਆ ਸੀ | ਪੁਲਿਸ ਨੇ ਦੱਸਿਆ ਕਿ ਇਸ ਸਮੇ ਹਜੇ ਕੁਛ ਵੀ ਸੁਝਾਅ ਨਹੀਂ ਦਿੱਤਾ ਜਾ ਸਕਦਾ ਪਰ ਉਹ ਜਿੰਨੀ ਜਲਦੀ ਹੋ ਸਕੇ ਬੱਚਿਆਂ ਨੂੰ ਲੱਭਣਾ ਚਾਹੁੰਦੇ ਹਨ | 


ਲਾਪਤਾ ਬੱਚਿਆਂ ਦੇ ਨਾਮ :

  1. ਹੋਸਨਾ ਬੇਕਫੋਰਡ (13) - ਭੂਰੇ ਕਰਲੀ ਵਾਲ, ਭੂਰੀਆਂ ਅੱਖਾਂ, ਇਸ ਲੜਕੀ ਨੂੰ ਆਖਰੀ ਵਾਰ ਇੱਕ ਕਾਲੇ ਸਵੈਟਰ ਅਤੇ ਗਰੇ ਜੀਨਸ 'ਚ ਦੇਖਿਆ ਗਿਆ ਸੀ | 
  2. ਲੂਥਰ ਹਿੰਕਨਸਨ (12) -  ਛੋਟੇ ਭੂਰੇ ਵਾਲ ਅਤੇ ਭੂਰੀਆਂ ਅੱਖਾਂ ਵਾਲੇ ਇਸ ਲੜਕੇ ਨੂੰ ਆਖਰੀ ਵਾਰ ਚਮਕਦਾਰ ਨੀਲੀ ਕੈਲਵਿਨ ਕਲੇਨ ਜੈਕੇਟ ਅਤੇ ਕਾਲੀ ਟਰੈਕ ਪੈਂਟ 'ਚ ਦੇਖਿਆ ਗਿਆ ਸੀ | 
  3. ਕਾਏ ਫੋਰਬਸ (13) - ਛੋਟੇ ਕਾਲੇ ਬਾਲ, ਭੂਰੀਆਂ ਅੱਖਾਂ ਵਾਲੇਇਸ ਲੜਕੇ ਨੂੰ ਆਖਰੀ ਨੂੰ ਵਾਰ ਹਰੇ ਸਵੈਟਰ ਅਤੇ ਕਾਲੀ ਟਰੈਕ ਪੈਂਟ ਸਮੇਤ ਚਿੱਟੇ ਰੰਗ ਦੇ ਸਪੋਰਟ ਬੂਟਾਂ 'ਚ ਦੇਖਿਆ ਗਿਆ ਸੀ | 
  4. ਡੀਨਜਿਆਲੋ ਸਪਰਿੰਗਰ (13) - ਛੋਟੇ ਕਾਲੇ ਬਾਲ, ਭੂਰੀਆਂ ਅੱਖਾਂ ਵਾਲੇ ਇਸ ਲੜਕੇ ਨੂੰ ਆਖਰੀ ਵਾਰ ਲਾਲ ਜੈਕਟ ਅਤੇ ਕਾਲੀ ਹੁੱਡੀ ਸਮੇਤ ਕਾਲੇ ਰੰਗ ਦੀ ਪੈਂਟ 'ਚ ਦੇਖਿਆ ਗਿਆ ਸੀ | 

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.