• Sunday, July 21

Breaking News :

ਇਸ ਕਾਰਨ ਨਹੀਂ ਹੋਇਆ IPL ਦਾ ਉਦਘਾਟਨ ਸਮਾਰੋਹ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਪ੍ਰਸ਼ਾਸ਼ਕੀ ਕਮੇਟੀ ਸੀਓਈ ਨੇ ਫੈਸਲਾ ਕੀਤਾ ਸੀ ਕਿ ਆਈਪੀਐਲ ਵਿੱਚ ਇਸ ਸਾਲ ਉਦਘਾਟਨ ਸਮਾਰੋਹ ਨਹੀਂ ਕੀਤਾ ਜਾਵੇਗਾ ਅਤੇ ਇਸਦੇ ਲਈ ਰੱਖੀ ਹੋਈ ਪੈਸਾ ਰਾਸ਼ੀ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਵਾਰਾਂ ਨੂੰ ਦਿੱਤੀ ਜਾਵੇਗੀ। ਆਈਪੀਐਲ 12ਵਾਂ , 23 ਮਾਰਚ ਤੋਂ ਸ਼ੁਰੂ ਹੋਵੇਗਾ। 

ਪ੍ਰਸ਼ਾਸ਼ਕੀ ਕਮੇਟੀ ਪ੍ਰਮੁੱਖ ਵਿਨੋਦ ਰਾਏ  ਨੇ ਕਿਹਾ, ‘‘ਅਸੀਂ ਆਈਪੀਐਲ ਵਿਚ ਕੋਈ ਉਦਘਾਟਨੀ ਸਮਾਰੋਹ ਨਹੀਂ ਕਰਾਂਵਾਗੇ ਅਤੇ ਇਸਦੇ ਲਈ ਜਿਨ੍ਹਾਂ ਬਜਟ ਰੱਖਿਆ ਗਿਆ ਸੀ, ਉਹ ਸ਼ਹੀਦਾਂ  ਦੇ ਪਰਵਾਰਾਂ  ਨੂੰ ਦਿੱਤਾ ਜਾਵੇਗਾ। ’’ ਸੀਓਈ ਨੇ ਇਹ ਫੈਸਲਾ ਇੱਥੇ ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਲਿਆ। ਪਿਛਲੇ ਚੈਂਪੀਅਨ ਚੇਨਈ ਸੁਪਰਕਿੰਗਸ 23 ਮਾਰਚ ਨੂੰ ਆਈਪੀਐਲ  ਦੇ ਸ਼ੁਰੁਆਤੀ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੇਂਗਲੂਰ ਨਾਲ ਹੋਵੇਗਾ|


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.