• Sunday, July 21

Breaking News :

ਅੱਜ ਤੋਂ ਸ਼ੁਰੂ ਹੋ ਰਿਹਾ ਹੈ ਕ੍ਰਿਕੇਟ ਦਾ ਮਹਾਕੁੰਭ ਆਈਪੀਐਲ - ਦੁਨੀਆ ਭਰ ਦੇ ਖਿਡਾਰੀ ਲੈਣਗੇ ਹਿੱਸਾ

ਚੇੱਨਈ , 23 ਮਾਰਚ ( NRI MEDIA )

ਦੁਨੀਆ ਦੀ ਸਭ ਤੋਂ ਵੱਡੀ ਅਤੇ ਮਹਿੰਗੀ ਕ੍ਰਿਕਟ ਪ੍ਰੀਮੀਅਰ ਲੀਗ ਅੱਜ ਭਾਰਤ ਵਿੱਚ ਸ਼ੁਰੂ ਹੋਣ ਜਾ ਰਹੀ ਹੈ , ਇੰਡੀਅਨ ਪ੍ਰੀਮੀਅਰ ਲੀਗ 20 ਟੂਰਨਾਮੈਂਟ ਦੇ ਬਾਰਵੇਂ ਸੀਜ਼ਨ ਦੀ ਸ਼ੁਰੂਆਤ ਸ਼ਨੀਵਾਰ ਨੂੰ ਚੇਨਈ ਦੇ ਸਟੇਡੀਅਮ ਵਿੱਚ ਹੋਵੇਗੀ , ਜਿੱਥੇ ਪਹਿਲਾਂ ਮੈਚ ਚੇਨਈ ਸੁਪਰਕਿੰਗਸ ਅਤੇ ਰਾਇਲ ਚੈਲੰਜਰ ਬੰਗਲੌਰ ਦੇ ਵਿੱਚ ਖੇਡਿਆ ਜਾਵੇਗਾ 23 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐੱਲ 12 ਦਾ ਫਾਈਨਲ ਮੁਕਾਬਲਾ 12 ਮਈ ਨੂੰ ਹੋਵੇਗਾ , ਇਸ ਵਾਰ ਟੂਰਨਾਮੈਂਟ ਦੀ ਓਪਨਿੰਗ ਸੈਰਾਮਨੀ ਨਹੀਂ ਹੋਵੇਗੀ ਇਸ ਦਾ ਪੈਸਾ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ |


ਕ੍ਰਿਕਟ ਫ਼ੈਨ ਉਤਸੁਕਤਾ ਨਾਲ ਆਈਪੀਐਲ ਦੀ ਉਡੀਕ ਕਰਦੇ ਹਨ , ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜਨ  ਦਾ ਪਹਿਲਾ ਮੈਚ ਅੱਜ 23 ਮਾਰਚ ਨੂੰ ਖੇਡਿਆ ਜਾਵੇਗਾ, ਆਈਪੀਐਲ 2019 ਵਿਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਆਈਪੀਐਲ ਦੇ ਕੁਝ ਦਿਨ ਬਾਅਦ ਹੀ, ਵਿਸ਼ਵ ਕੱਪ 2019 ਹੈ , ਸੋ ਭਾਰਤੀ ਖਿਡਾਰੀਆਂ ਲਈ ਇਸ ਲੀਗ ਵਿਚ ਪ੍ਰਦਰਸ਼ਨ ਬਹੁਤ ਮਹੱਤਵਪੂਰਨ ਹੋਵੇਗਾ , ਆਈਪੀਐਲ ਬਾਰੇ ਲੋਕਾਂ ਵਿਚ ਇਕ ਵੱਖਰਾ ਉਤਸਾਹ ਹੈ |

ਚੇਨਈ ਆਈਪੀਐਲ ਦੀ ਸਭ ਤੋਂ ਸਫਲ ਟੀਮ ਹੈ. ਉਸਨੇ 3 ਵਾਰ ਆਈਪੀਐਲ ਦਾ ਖਿਤਾਬ ਜਿੱਤਿਆ ਹੈ , ਇਸਦੇ ਨਾਲ ਹੀ ਉਸਨੇ ਹਰ ਵਾਰ ਆਖਰੀ-ਚਾਰ ਵਿਚ ਜਗ੍ਹਾ ਬਣਾਈ ਹੈ, ਮੁੰਬਈ ਇੰਡੀਅਨਜ਼ ਨੇ ਤਿੰਨ ਵਾਰ ਇਹ ਖਿਤਾਬ ਜਿੱਤਿਆ ਹੈ, ਪਰ ਉਹ ਹਰ ਵਾਰ ਆਖਰੀ ਚਾਰ 'ਚ ਜਗ੍ਹਾ ਨਹੀਂ ਬਣਾ ਸਕੇ ਹਨ , ਆਰ.ਸੀ.ਬੀ. ਨੇ ਇਕ ਵਾਰ ਵੀ ਇਹ ਖ਼ਿਤਾਬ ਨਹੀਂ ਜਿੱਤਿਆ ਪਰ ਛੱਕੇ ਲਗਾਉਣ ਦੇ ਮਾਮਲੇ ਵਿਚ ਉਹ ਚੋਟੀ 'ਤੇ ਹਨ |

- ਚੇਨਈ ਸੁਪਰਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਆਈਪੀਐਲ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.00 ਵਜੇ ਤੋਂ ਸ਼ੁਰੂ ਹੋਵੇਗਾ |


- ਆਈਪੀਐਲ ਦੇ ਮੈਚਾਂ ਨੂੰ ਸਟਾਰ ਸਪੋਰਟਸ ਨੈਟਵਰਕ ਦੇ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ |


- ਸਟਾਰ ਸਪੋਰਟਸ ਹਿੰਦੀ 'ਤੇ ਆਈਪੀਐਲ ਮੈਚਾਂ ਦੀ ਹਿੰਦੀ ਕਮੈਂਟਰੀ ਦੇਖੀ ਜਾ ਸਕਦੀ ਹੈ |


- ਆਈਪੀਐਲ ਮੈਚਾਂ ਦੀ ਲਾਈਵ ਸਟ੍ਰੀਮਿੰਗ ਤੁਸੀਂ ਮੋਬਾਈਲ ਐਪ ਹੋਸਟਸਟਾਰ ਉੱਤੇ ਦੇਖ ਸਕਦੇ ਹੋ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.