Breaking News :

IPL T20 : ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਚੇਨਈ ਨੇ ਕੀਤੀ ਸ਼ਾਨਦਾਰ ਸ਼ੁਰੂਆਤ

ਆਈ.ਪੀ.ਐੱਲ ਡੈਸਕ (ਵਿਕਰਮ ਸਹਿਜਪਾਲ) : ਆਈ.ਪੀ.ਐੱਲ ਡੈਸਕ ਦੇ ਪਹਿਲੇ ਮੈਚ 'ਚ ਚੇਨਈ ਨੇ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਦਿਤਾ| ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 71 ਦੌੜਾਂ ਦਾ ਟੀਚਾ ਦਿੱਤਾ। ਧੋਨੀ ਨੇ ਚੇਨਈ ਟੀਮ ਵਲੋਂ ਟਾਸ ਜਿੱਤ ਕੇ ਬੈਂਗਲੁਰੂ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੈਂਗਲੁਰੂ ਟੀਮ ਨੂੰ ਸ਼ੁਰੂਆਤੀ ਓਵਰਾਂ 'ਚ ਹੀ ਪਹਿਲਾਂ ਵੱਡਾ ਝਟਕਾ ਲੱਗਾ ਜਦੋਂ ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕਪਤਾਨ ਵਿਰਾਟ ਕੋਹਲੀ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ 5ਵੇਂ ਓਵਰ ਦੀ ਦੂਜੀ ਹੀ ਗੇਂਦ 'ਤੇ ਮੋਇਨ ਅਲੀ ਵੀ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਟੀਮ ਦੇ ਬਿਹਤਰੀਨ ਬੱਲੇਬਾਜ਼ ਏ.ਬੀ. ਡਿਵਿਲੀਅਰਸ ਦਾ ਪ੍ਰਦਰਸ਼ਨ ਵੀ ਕੁਝ ਖਾਸ ਨਹੀਂ ਰਿਹਾ ਅਤੇ ਸਿਰਫ 9 ਹੀ ਦੌੜਾਂ ਬਣਾ ਕੇ ਹਰਭਜਨ ਸਿੰਘ ਦੀ ਗੇਂਦ 'ਤੇ ਰਵਿੰਦਰ ਜਡੇਜਾ ਨੂੰ ਕੈਚ ਦੇ ਬੈਠੇ। 


ਬੈਂਗਲੁਰੂ ਟੀਮ ਵਲੋਂ ਸਿਰਫ ਪਾਰਥਿਕ ਪਟੇਲ ਨੇ ਹੀ ਟੀਮ ਨੂੰ ਸੰਭਾਲਦੇ ਹੋਏ 29 ਦੌੜਾਂ ਦੀ ਪਾਰੀ ਖੇਡੀ, ਜਦਕਿ ਕੋਈ ਵੀ ਹੋਰ ਬੱਲੇਬਾਜ਼ 10 ਦੌੜਾਂ ਦੀ ਦਾ ਵੀ ਟੀਚਾ ਨਹੀਂ ਪਾਰ ਕਰ ਸਕਿਆ। ਚੇਨਈ ਟੀਮ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ, ਜਿਸ 'ਚ ਟੀਮ ਦੇ ਸਪਿੰਨ ਗੇਂਦਬਾਜ਼ ਹਰਭਜਨ ਸਿੰਘ ਨੇ ਆਪਣੀ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਟੀਮ ਦੇ ਪਹਿਲੇ ਵੱਡੇ 3 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਇਮਰਾਨ ਤਾਹੀਰ ਨੇ ਵੀ ਸਪਿੰਨ ਗੇਂਦਬਾਜ਼ ਕਰਦੇ ਹੋਏ 3 ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਭੇਜਿਆ। 


ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਟੀਮ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ, ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਸ਼ੇਨ ਵਾਟਸਨ ਆਪਣਾ ਬਿਨ੍ਹਾਂ ਖਾਤਾ ਖੋਲੇ ਹੀ ਪਵੇਲੀਅਨ ਵਾਪਸ ਪਹੁੰਚ ਗਏ। ਇਸ ਤੋਂ ਬਾਅਦ ਅੰਬਾਤੀ ਰਾਇਡੂ ਤੇ ਸੁਰੇਸ਼ ਰੈਨਾ ਨੇ ਟੀਮ ਨੂੰ ਸੰਭਾਲਿਆ। ਜਿਸ 'ਚ ਰਾਇਡੂ ਨੇ 28 ਅਤੇ ਸੁਰੇਸ਼ ਰੈਨਾ ਨੇ 19 ਦੌੜਾਂ ਦੀ ਪਾਰੀ ਖੇਡੀ। ਚੇਨਈ ਨੇ 17.4 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਤੇ 71 ਦੌੜਾਂ ਬਣਾਇਆ|



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.