Breaking News :

IND vs AUS, 3rd Test : ਦੂਜੇ ਦਿਨ ਦਾ ਖੇਡ ਖਤਮ ਭਾਰਤ ਦੀ ਸਤਿਥੀ ਮਜਬੂਤ

ਸਪੋਰਟਸ ਨਿਊਜ਼ : ਭਾਰਤ ਨੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ 7 ਵਿਕਟਾਂ ਦੇ ਨੁਕਸਾਨ ‘ਤੇ 443 ਦੌੜਾਂ ‘ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ ਹੈ। ਜਦਕਿ ਆਸਟਰੇਲੀਆ ਨੇ ਇਸ ਦੇ ਜਵਾਬ ‘ਚ ਸਹਿਜ ਸ਼ੁਰੂਆਤ ਕੀਤੀ ਅਤੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਬਿਨਾ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਹਨ । ਇਸ ਤੋਂ ਪਹਿਲਾਂ ਭਾਰਤ ਵੱਲੋਂ ਖੇਡਦੇ ਹੋਏ ਟੀਮ ਇੰਡੀਆ ਨੂੰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਨੇ ਦੂਜੇ ਦਿਨ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਹਾਂ ਨੇ ਹੀ ਪਹਿਲੇ ਸੈਸ਼ਨ ‘ਚ 62 ਦੌੜਾਂ ਜੋੜੀਆਂ ਪਰ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਪੁਜਾਰਾ-ਕੋਹਲੀ ਨੇ ਤੀਜੇ ਵਿਕਟ ਲਈ 170 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿਚਾਲੇ ਪੁਜਾਰਾ ਨੇ ਆਪਣੇ ਕਰੀਅਰ ਦਾ 17ਵਾਂ ਟੈਸਟ ਸੈਂਕੜਾ ਲਗਾਇਆ। ਉਨ੍ਹਾਂ ਨੇ ਆਸਟਰੇਲੀਆਈ ਦੇ ਖਿਲਾਫ ਚੌਥਾ ਜਦਕਿ ਮੌਜੂਦਾ ਸੀਰੀਜ਼ ‘ਚ ਦੂਜਾ ਸੈਂਕੜਾ ਲਾਇਆ। ਪੁਜਾਰਾ ਨੇ 280 ਗੇਂਦਾਂ ‘ਚ 10 ਚੌਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। ਲੰਚ ਦੇ ਬਾਅਦ ਕਪਤਾਨ ਕੋਹਲੀ ਨੇ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰਖਿਆ।


ਹਾਲਾਂਕਿ ਇਸ ਕਾਰਨ ਉਹ ਆਪਣਾ ਸੈਂਕੜਾ ਪੂਰਾ ਕਰਨ ਅਤੇ ਇਤਿਹਾਸ ਰਚਣ ਤੋਂ ਖੁੰਝੇ ਗਏ। ਕੋਹਲੀ ਮਿਚੇਲ ਸਟਾਰਕ ਦੀ ਗੇਂਦ ‘ਤੇ ਆਰੋਨ ਫਿੰਚ ਨੂੰ ਕੈਚ ਦੇ ਬੈਠੇ ਅਤੇ ਆਊਟ ਹੋ ਗਏ। ਕੋਹਲੀ ਨੇ 204 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪੁਜਾਰਾ ਵੀ ਪੈਟ ਕਮਿੰਸ ਦੀ ਗੇਂਦ ‘ਤੇ ਕਲੀਨ ਬੋਲਡ ਹੋ ਗਏ ਅਤੇ ਪਵੇਲੀਅਨ ਪਰਤ ਗਏ। ਪੁਜਾਰਾ ਨੇ ਆਪਣੀ ਸ਼ਾਨਦਾਰ ਪਾਰੀ ‘ਚ 319 ਗੇਂਦਾਂ ਦਾ ਸਾਹਮਣਾ ਕੀਤਾ ਅਤੇ 10 ਚੌਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ। ਰੋਹਿਤ ਨੇ ਆਪਣੇ ਟੈਸਟ ਕਰੀਅਰ ਦਾ 10ਵਾਂ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 97 ਗੇਂਦਾਂ ‘ਚ ਚਾਰ ਚੌਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ 63 ਦੌੜਾਂ ‘ਤੇ ਅਜੇਤੂ ਰਹੇ। ਰੋਹਿਤ ਦੀ ਟੈਸਟ ਟੀਮ ‘ਚ ਇਹ ਧਮਾਕੇਦਾਰ ਵਾਪਸੀ ਰਹੀ ਕਿਉਂਕਿ ਦੂਜੇ ਟੈਸਟ ‘ਚ ਉਹ ਸੱਟ ਕਾਰਨ ਬਾਹਰ ਹੋ ਗਏ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.