Breaking News :

IPL T20 : ਬਟਲਰ ਨੂੰ ਇਸ ਤਰ੍ਹਾਂ 'ਰਨ ਆਊਟ' ਕਰ ਵਿਵਾਦਾ 'ਚ ਘਿਰੇ ਅਸ਼ਵਿਨ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਰਾਜਸਥਾਨ ਰਾਇਲਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਾਲੇ ਖੇਡੇ ਹਏ ਮੈਚ ਦੌਰਾਨ ਉਸ ਸਮੇਂ ਮਹੌਲ ਗਰਮ ਹੋ ਗਿਆ ਜਦੋਂ ਅਸ਼ਵਿਨ ਨੇ ਫੁਰਤੀ ਨਾਲ ਧਮਾਕੇਦਾਰ ਪਾਰੀ ਖੇਡ ਰਹੇ ਬਟਲਰ ਨੂੰ ਰਿਟਾਇਰ ਆਊਟ ਕਰ ਦਿੱਤਾ। ਹਾਲਾਂਕਿ ਆਊਟ ਕਰਨ 'ਤੇ ਅਸ਼ਵਿਨ ਦੇ ਤਰੀਕੇ 'ਤੇ ਸੋਸ਼ਲ ਸਾਈਟਸ 'ਤੇ ਉਸਦੀ ਖੂਬ ਨਿੰਦਾ ਹੋਈ।ਦਰਅਸਲयਕਿੰਗਜ਼ ਪੰਜਾਬ ਤੋਂ ਮਿਲੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਬਟਲਰ ਤੇ ਰਹਾਣੇ 'ਚ ਪਹਿਲੇ ਵਿਕਟ ਲਈ ਹੋਈ 78 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਰਾਜਸਥਾਨ ਤੇਜ਼ੀ ਨਾਲ ਟੀਚੇ ਵੱਲ ਵੱਧ ਰਿਹਾ ਸੀ। 


ਅਸ਼ਵਿਨ ਨੇ 13ਵੇਂ ਓਵਰ 'ਚ ਇਹ ਕੰਟ੍ਰੋਵਰਸੀ ਹੋ ਗਈ। ਓਵਰ ਦੀ ਆਖਰੀ ਗੇਂਦ ਕਰਵਾਉਣ ਤੋਂ ਪਹਿਲਾਂ ਅਸ਼ਵਿਨ ਕ੍ਰੀਜ਼ ਦੇ ਕੋਲ ਰੁਕ ਗਏ। ਉਨ੍ਹਾਂ ਨੇ ਦੇਖਿਆ ਕਿ ਬਟਲਰ ਕ੍ਰੀਜ਼ ਤੋਂ ਬਾਹਰ ਹਨ ਤਾਂ ਉਨ੍ਹਾਂ ਨੇ ਗੇਂਦ ਨਹੀਂ ਕਰਵਾਈ ਤੇ ਸਟੰਪਸ ਆਊਟ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਮਾਂਕਡਿੰਗ ਦੀ ਅਪੀਲ ਕਰ ਦਿੱਤੀ। ਅਸ਼ਵਿਨ ਨੇ ਜਿਸ ਤਰ੍ਹਾਂ ਹੀ ਬਟਲਰ ਨੂੰ ਆਊਟ ਕੀਤਾ, ਬਟਲਰ ਨਾਲ ਬਹਿਸ ਸ਼ੁਰੂ ਹੋ ਹਈ। 


ਅਸ਼ਵਿਨ ਕਹਿੰਦੇ ਹੋਏ ਸੁਣਾਈ ਦਿੱਤੇ ਕਿ 'ਆਪ ਕ੍ਰੀਜ਼ 'ਚ ਨਹੀਂ ਸੀ। ਤੁਸੀਂ ਮੇਰੀ ਤਾਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਅਸ਼ਵਿਨ ਦੀ ਆਊਟ ਦੀ ਅਪੀਲ 'ਤੇ ਬਟਲਰ ਨੇ ਉਸ ਨੂੰ ਕੁਝ ਗੱਲ ਕਹਿ ਦਿੱਤੀ, ਜਿਸ 'ਤੇ ਅਸ਼ਵਿਨ ਨੇ ਇਹ ਤਿੱਖੀ ਪ੍ਰਤੀਕ੍ਰਿਆ ਦਿੱਤੀ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.