Breaking News :

IPL T20 : ਕੋਲਕਾਤਾ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾ ਹਾਸਲ ਕੀਤੀ ਸ਼ਾਨਦਾਰ ਜਿੱਤ

ਕੋਲਕਾਤਾ (ਵਿਕਰਮ ਸਹਿਜਪਾਲ) : ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਆਈ. ਪੀ. ਐੱਲ. 2019 ਦਾ 6ਵਾਂ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਜਿਸ 'ਚ ਪੰਜਾਬ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। 


ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੂੰ 219 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 20 ਓਵਰਾਂ 'ਚ 190 ਦੌੜਾਂ ਹੀ ਬਣਾ ਸਕੀ ਤੇ ਕੋਲਕਾਤਾ ਨੇ ਇਹ ਮੈਚ 28 ਦੌੜਾਂ ਨਾਲ ਜਿੱਤ ਲਿਆ। ਕੋਲਕਾਤਾ ਨਾਈਟ ਰਾਈਡਰਜ਼ ਟੀਮ ਵਲੋਂ ਰਾਣਾ ਨੇ ਧਮਾਕੇਦਾਰ ਪਾਰੀ ਖੇਡਦਿਆ ਹੋਇਆ 33 ਗੇਂਦਾਂ 'ਚ 63 ਦੌੜਾਂ ਬਣਾਈਆਂ, ਜਿਸ 'ਚ 2 ਚੌਕੇ ਤੇ 7 ਛੱਕੇ ਸ਼ਾਮਲ ਹਨ। ਇਸਦੇ ਨਾਲ ਹੀ ਆਂਦਰੇ ਰਸਲ ਨੇ 17 ਗੇਂਦਾਂ 'ਚ 48 ਦੌੜਾਂ ਬਣਾਈਆਂ, ਜਿਸ ਨੇ 3 ਚੌਕੇ ਤੇ 5 ਛੱਕੇ ਲਗਾਏ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.