Breaking News :

ਭਾਰਤ ਨੇ ਰਚਿਆ ਇਤਿਹਾਸ – ਪਹਿਲੀ ਵਾਰ ਆਸਟ੍ਰੇਲੀਆ ਵਿੱਚ ਜਿੱਤੀ ਟੈਸਟ ਸੀਰੀਜ਼

ਸਿਡਨੀ , 07 ਜਨਵਰੀ ( NRI MEDIA )

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਟੈਸਟ ਮੈਚ ਬਾਰਸ਼ ਕਾਰਨ ਡਰਾਅ ‘ਤੇ ਖਤਮ ਹੋਇਆ , ਇਸਦੇ ਨਾਲ ਹੀ ਟੀਮ ਇੰਡੀਆ ਨੇ ਚਾਰ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕਰ ਲਈ ਹੈ , ਇਸ ਤਰ੍ਹਾਂ ਭਾਰਤ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਇਤਿਹਾਸ ਸਿਰਜਿਆ ਹੈ , 71 ਸਾਲਾਂ ਬਾਅਦ ਭਾਰਤ ਨੇ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰ ਵਿੱਚ ਹਰਾਇਆ ਹੈ ,ਚੇਤੇਸ਼ਵਰ ਪੁਜਾਰਾ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ ਹੈ , ਕਪਤਾਨ ਕੋਹਲੀ ਦੀ ਅਗਵਾਈ ਵਾਲੀ ਟੀਮ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਟੀਮ ਹੈ |

ਭਾਰਤ ਨੇ ਆਸਟ੍ਰੇਲੀਆਈ ਧਰਤੀ ‘ਤੇ 71 ਸਾਲਾਂ ਵਿਚ ਪਹਿਲੀ ਵਾਰ ਟੈਸਟ ਲੜੀ ਜਿੱਤੀ ਹੈ. ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਕ ਭਾਰਤੀ ਟੀਮ ਇਸ ਦੇਸ਼ ਵਿਚ ਟੈਸਟ ਸੀਰੀਜ਼ ਜਿੱਤਣ ਵਿਚ ਸਫਲ ਰਹੀ ਹੈ. ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਇਤਿਹਾਸ ਦੇ ਸੁਨਹਿਰੇ ਸਫ਼ਿਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ, ਜਦੋਂ ਟੈਸਟ ਲੜੀ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਵਾਰ ਖੇਡੀ ਗਈ ਸੀ ਤਾਂ ਮੌਜੂਦਾ ਭਾਰਤੀ ਟੀਮ ਦੇ ਖਿਡਾਰੀ ਪੈਦਾ ਨਹੀਂ ਹੋਏ ਸਨ |

ਭਾਰਤ ਨੇ ਐਡੀਲੇਡ ਵਿਚ 31 ਦੌੜਾਂ ਨਾਲ ਪਹਿਲਾ ਟੈਸਟ ਮੈਚ ਜਿੱਤਿਆ ਸੀ ਇਸ ਤੋਂ ਬਾਅਦ ਪਰਥ ਦੇ ਦੂਜੇ ਟੈਸਟ ਵਿਚ ਆਸਟਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਹਰਾਇਆ ਸੀ, ਪਰ ਮੈਲਬੋਰਨ ਵਿਚ ਵਿਰਾਟ ਦੀ ਫੌਜ ਨੇ ਕਾਂਗਰੂਆ ਨੂੰ 137 ਦੌੜਾਂ ਨਾਲ ਹਰਾ ਦਿੱਤਾ , ਟੈਸਟ ਸੀਰੀਜ਼ ਵਿਚ 2-1 ਦੀ ਲੀਡ ਦੇ ਨਾਲ ਸਿਡਨੀ ਵਿੱਚ ਚੌਥੇ ਟੈਸਟ ਵਿੱਚ ਡਰਾਅ ਰਹਿਣ ਤੋਂ ਬਾਅਦ ਟੀਮ ਇੰਡੀਆ ਨੇ ਆਸਟਰੇਲੀਆ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ 2-1 ਨਾਲ ਜਿੱਤੀ ਹੈ |

ਜ਼ਿਕਰਯੋਗ ਹੈ ਕਿ ਲਾਲਾ ਅਮਰਨਾਥ ਦੀ ਅਗਵਾਈ ਵਿਚ ਆਜ਼ਾਦੀ ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ 1947 ਵਿਚ ਆਸਟਰੇਲੀਆ ਵਿਚ ਲੜੀ ਖੇਡੀ ਸੀ , ਉਸ ਦੌਰੇ ‘ਤੇ, ਕੰਗਾਰੂ ਟੀਮ ਨੇ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਭਾਰਤ ਨੂੰ 4-0 ਨਾਲ ਹਰਾਇਆ ਸੀ , ਉਦੋਂ ਤੋਂ ਆਸਟਰੇਲੀਆ ਵਿਚ ਭਾਰਤ ਕੋਈ ਵੀ ਟੈਸਟ ਲੜੀ ਜਿੱਤਣ ਵਿਚ ਸਫਲ ਨਹੀਂ ਰਿਹਾ , 1947 ਦੇ ਦੌਰੇ ਨੂੰ ਮਿਲਾ ਕੇ ਭਾਰਤੀ ਟੀਮ ਨੇ ਆਸਟਰੇਲੀਆ ਵਿਚ 12 ਟੈਸਟ ਲੜੀਆਂ ਖੇਡੀਆਂ ਹਨ , ਜਿਸ ਵਿਚੋਂ ਭਾਰਤ ਨੂੰ 8 ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ,ਭਾਰਤ 1980-81, 1985-86, 2003-04 ਵਿੱਚ 3 ਸੀਰੀਜ਼ ਡਰਾਅ ਕਰਾਉਣ ਵਿੱਚ ਸਫਲ ਰਿਹਾ , ਹੁਣ 2018-19 ਵਿਚ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ਵਿਚ ਪਹਿਲੀ ਵਾਰ ਹਰਾਇਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.