Breaking News :

IPL T20 : ਹੈਦਰਾਬਾਦ ਵਿਰੁੱਧ ਟਾਸ ਜਿੱਤ ਰਾਜਸਥਾਨ ਨੇ ਕੀਤਾ ਬਲੇਬਾਜ਼ੀ ਦਾ ਫੈਸਲਾ

ਹੈਦਰਾਬਾਦ (ਵਿਕਰਮ ਸਹਿਜਪਾਲ) : ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਹੋ ਰਹੇ ਇਸ ਮੈਚ 'ਚ ਰਾਜਸਥਾਨ ਨੇ ਹੈਦਰਾਬਾਦ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਈ. ਪੀ. ਐੱਲ. ਦਾ ਆਪਣਾ ਓਪਨਿੰਗ ਮੈਚ ਸਖਤ ਟੱਕਰ ਦੇ ਬਾਵਜੂਦ ਗੁਆਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਰਾਜਸਥਾਨ ਰਾਇਲਜ਼ ਵਿਰੁੱਧ ਆਪਣੀ ਗੁਆਚੀ ਲੈਅ ਵਾਪਸ ਹਾਸਲ ਕਰਨ ਉਤਰੇਗੀ। 


ਹੈਦਰਾਬਾਦ ਨੇ ਆਪਣਾ ਪਹਿਲਾ ਮੈਚ ਕੋਲਕਾਤਾ ਤੋਂ 6 ਵਿਕਟਾਂ ਨਾਲ ਗੁਆਇਆ ਸੀ ਹਾਲਾਂਕਿ ਹਾਰ ਦੇ ਬਾਵਜੂਦ ਮੈਚ ਵਿਚ ਹੈਦਰਾਬਾਦ ਦਾ ਪ੍ਰਦਰਸ਼ਨ ਸਬਰਯੋਗ ਰਿਹਾ ਸੀ ਤੇ ਉਸ ਨੇ 3 ਵਿਕਟਾਂ 'ਤੇ 181 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ ਪਰ ਆਪਣੀ ਮਜ਼ਬੂਤ ਗੇਂਦਬਾਜ਼ੀ ਲਈ ਪ੍ਰਸਿੱਧ ਹੈਦਰਾਬਾਦ ਦਾ ਪ੍ਰਦਰਸ਼ਨ ਇਸ ਵਾਰ ਗੇਂਦਬਾਜ਼ੀ ਵਿਚ ਖਾਸ ਨਹੀਂ ਰਿਹਾ ਤੇ ਉਸਦੇ ਗੇਂਦਬਾਜ਼ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.