Breaking News :

ਗੇਲ ਵਰਗੀ ਕਰਤੂਤ ਕਰ ਬੈਠੇ ਹਾਰਦਿਕ ਪੰਡਯਾ..!

11 ਜਨਵਰੀ - ਵਿਕਰਮ ਸਹਿਜਪਾਲ

ਨਵੀਂ ਦਿੱਲੀ : ਗੇਲ ਨੂੰ 3 ਸਾਲ ਪਹਿਲਾਂ ਇਕ ਮਹਿਲਾ ਐਂਕਰ ‘ਤੇ ਕੁਮੈਂਟ ਕਰਨਾ ਭਾਰੀ ਪਿਆ ਸੀ। ਆਮ ਤੌਰ ‘ਤੇ ਵਿਵਾਦਾਂ ਵਿਚ ਰਹਿਣ ਵਾਲੇ ਗੇਲ ਨੂੰ ਮਹਿਲਾ ਐਂਕਰ ‘ਤੇ ਕੀਤੇ ਕੁਮੈਂਟ ਲਈ ਮੁਆਫੀ ਮੰਗਣੀ ਪਈ ਸੀ ਤੇ ਉਸ ‘ਤੇ ਜੁਰਮਾਨਾ ਵੀ ਲਾਇਆ ਗਿਆ ਸੀ। 2016 ਵਿਚ ਗੇਲ ਨੇ ਬਿੱਗ ਬੈਸ਼ ਲੀਗ ਦੌਰਾਨ ਮਹਿਲਾ ਐਂਕਰ ਨਾਲ ਛੇੜਖਾਨੀ ਕੀਤੀ ਸੀ। ਇਸ ‘ਤੇ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ ਸੀ।

ਗੇਲ ਵਰਗੀ ਹਾਲਤ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਤੇ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਵੀ ਹੋ ਗਈ ਹੈ, ਜਿਹੜੇ ਹਾਲ ਹੀ ਵਿਚ ਕਰਨ ਜੌਹਰ ਦੇ ਟੀ. ਵੀ. ਸੋਅ ‘ਕਾਫੀ ਵਿਦ ਕਰਨ’ ਵਿਚ ਮਹਿਲਾਵਾਂ ਦੇ ਬਾਰੇ ਵਿਚ ਕੁਝ ਇਤਰਾਜ਼ਯੋਗ ਕੁਮੈਂਟ ਕਰਨ ‘ਤੇ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਨੂੰ ਆਸਟਰੇਲੀਆ ਵਿਰੁੱਧ ਪਹਿਲੇ ਵਨ ਡੇ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵਿਰੁੱਧ ਅਗਲੀ ਕਾਰਵਾਈ ਹੋਣ ਤਕ ਪਾਬੰਦੀ ਦੀ ਸਿਫਾਰਿਸ਼ ਵੀ ਕੀਤੀ ਗਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.