Breaking News :

ਆਸਟ੍ਰੇਲੀਆ ‘ਚ ਆਪਣੇ ਵਨ ਡੇ ਕਰਿਅਰ ‘ਚ ਉੱਪਰ ਉਠੇ ਭਾਰਤ ਦੇ ਰੋਹਿਤ ਸ਼ਰਮਾ

12 ਜਨਵਰੀ, ਸਿਮਰਨ ਕੌਰ- (NRI MEDIA) :

ਭਾਰਤ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਆਸਟਰੇਲੀਆ ਦੀ ਧਰਤੀ ਤੇ ਮੁਹੱਬਤ ਦਰਸਾਉਂਦੇ ਹੋਏ ਆਪਣੇ ਵਨਡੇ ਕਰਿਅਰ ਦੀ 22ਵੀਂ ਸੈਂਚੁਰੀ ‘ਚ ਬਾਜ਼ੀ ਮਾਰੀ ਹੈ। ਹਾਲਾਂਕਿ, ਰੋਹਿਤ ਦੀ ਇਹ ਸੈਂਕੜਾ (129 ਗੇਂਦਾਂ ‘ਚ 10 ਚੌਕੀਆਂ ਅਤੇ 6 ਛਿਕਿਆਂ ਦੀ ਮਦਦ ਨਾਲ 133 ਦੌੜਾਂ) ਪਾਰੀ ਭਾਰਤ ਨੂੰ ਹਾਰ ਤੋਂ ਨਹੀਂ ਬਚਾ ਸਕੀ।

ਆਸਟਰੇਲੀਆ ਵਿਚ ਸੱਭ ਤੋਂ ਜ਼ਿਆਦਾ ਵਨਡੇ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿਚ ਰੋਹਿਤ ਸ਼ਰਮਾ ਪਹਿਲਾਂ ਨੰਬਰ ‘ਤੇ ਕਾਬਿਜ਼ ਹੋ ਗਏ ਤਾਂ ਉਥੇ ਹੀ ਵਿਸ਼ਵ ਵਿਚ ਉਹ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਦੇ ਨਾਲ ਸੰਯੁਕਤ ਰੂਪ ਨਾਲ ਪਹਿਲਾਂ ਨੰਬਰ ‘ਤੇ ਪਹੁੰਚ ਗਏ ਹਨ। ਰੋਹੀਤ ਸ਼ਰਮਾ ਨੇ ਆਸਟਰੇਲੀਆਈ ਧਤਰੀ ‘ਤੇ ਹੁਣ ਤੱਕ 5 ਵਨਡੇ ਸੈਂਕੜੇ ਲਗਾਏ ਹਨ।

ਭਾਰਤ ਦੇ ਵੱਲੋਂ ਆਸਟਰੇਲੀਆਈ ਧਤਰੀ ‘ਤੇ ਸੱਭ ਤੋਂ ਜ਼ਿਆਦਾ ਵਨਡੇ ਸੈਂਕੜਾ ਬਣਾਉਣ ਦੇ ਮਾਮਲੇ ਵਿਚ ਰੋਹਿਤ ਸ਼ਰਮਾ ਤੋਂ ਬਾਅਦ ਵਿਰਾਟ ਕੋਹਲੀ 4 ਸੈਂਕੜੇ ਦੇ ਨਾਲ ਦੂਜੇ ਨੰਬਰ ‘ਤੇ ਹਨ। ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਖਿਲਾਫ਼ ਵਨਡੇ ਵਿਚ ਕੁਲ 7 ਸ਼ਤਕ ਬਣਾਏ ਹਨ। ਸਚਿਨ ਨੇ ਕੰਗਾਰੂ ਟੀਮ ਵਿਰੁਧ 9 ਸੈਂਕੜੇ ਬਣਾਉਣ ਲਈ 71 ਵਨਡੇ ਮੈਚ ਖੇਡੇ ਤਾਂ ਉਥੇ ਹੀ ਰੋਹਿਤ ਸ਼ਰਮਾ ਨੇ 29 ਵਨਡੇ ਮੈਚਾਂ ਵਿਚ ਹੀ 7 ਸੈਂਕੜਾ ਬਣਾ ਲਿਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.