Breaking News :

IND vs AUS : ਭਾਰਤ ਦੀ ਆਸਟ੍ਰੇਲੀਆ ਤੇ ਸ਼ਾਨਦਾਰ ਜਿੱਤ – ਸੀਰੀਜ਼ ‘ਚ ਕੀਤੀ ਬਰਾਬਰੀ

15 ਜਨਵਰੀ - ਵਿਕਰਮ ਸਹਿਜਪਾਲ

ਐਡੀਲੇਡ : ਕਪਤਾਨ ਵਿਰਾਟ ਕੋਹਲੀ (104) ਅਤੇ ਮਹਿੰਦਰ ਸਿੰਘ ਧੋਨੀ (55 ਅਜੇਤੂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ ਮੈਚ ‘ਚ 6 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ ‘ਤੇ ਪਹੁੰਚ ਗਈ। ਤੀਜਾ ਅਤੇ ਅੰਤਿਮ ਮੁਕਾਬਲਾ ਮੈਲਬੋਰਨ ‘ਚ 18 ਜਨਵਰੀ ਨੂੰ ਹੋਵੇਗਾ ਜਿੱਥੇ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ। ਮੈਚ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕ੍ਰਿਕਟ ਦਾ 39ਵਾਂ ਸੈਂਕੜਾ ਜੜਿਆ। ਵਿਰਾਟ ਨੇ 104 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 5 ਚੌਕੇ 2 ਛੱਕੇ ਲਾਏ।

 india vs australia

ਆਸਟਰੇਲੀਆ ਨੇ ਇਸ ਮੈਚ ‘ਚ ਆਪਣੀ ਪਹਿਲੀ ਪਾਰੀ ‘ਚ 298 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਖੇਡਦੇ ਹੋਏ ਸਭ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣਾ ਵਿਕਟ 32 ਦੌੜਾਂ ਦੇ ਨਿੱਜੀ ਸਕੋਰ ‘ਤੇ ਗੁਆ ਦਿੱਤਾ। ਸ਼ਿਖਰ ਬੇਹਰੇਨਡਾਰਫ ਦੀ ਗੇਂਦ ‘ਤੇ ਖਵਾਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 43 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਰੋਹਿਤ ਨੇ ਆਪਣੀ ਪਾਰੀ ਦੇ ਦੌਰਾਨ ਦੋ ਚੌਕੇ ਅਤੇ ਦੋ ਛੱਕੇ ਵੀ ਲਾਏ।

 india vs australia

ਰੋਹਿਤ ਸ਼ਰਮਾ ਸਟੋਈਨਿਸ ਦੀ ਗੇਂਦ ‘ਤੇ ਹੈਂਡਸਕਾਂਬ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਅੰਬਾਤੀ ਰਾਇਡੂ 24 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਰਾਇਡੂ ਮੈਕਸਵੇਲ ਦੀ ਗੇਂਦ ‘ਤੇ ਸਟੋਈਨਿਸ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ ਆਊਟ ਹੋ ਗਏ। ਵਿਰਾਟ ਨੇ 104 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 5 ਚੌਕੇ 2 ਛੱਕੇ ਲਾਏ। ਵਿਰਾਟ ਝਾਯ ਰਿਚਰਡਸਨ ਦੀ ਗੇਂਦ ‘ਤੇ ਮੈਕਸਵੇਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਦਿਨੇਸ਼ ਕਾਰਿਤਕ (25 ਦੌੜਾਂ) ਅਤੇ ਐੱਮ.ਐੱਸ. ਧੋਨੀ (55 ਦੌੜਾਂ) ਅਜੇਤੂ ਰਹੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.