Breaking News :

AUS vs IND : ਭਾਰਤ ਦੀਆਂ ਨਜ਼ਰਾਂ ਇਤਿਹਾਸਕ ਦੌਰੇ ਦਾ ਅੰਤ ਜਿੱਤ ਨਾਲ ਕਰਨ 'ਤੇ

ਮੈਲਬੋਰਨ— ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਜਦੋਂ ਸ਼ੁੱਕਰਵਾਰ ਨੂੰ ਤੀਜੇ ਅਤੇ ਆਖ਼ਰੀ ਇਕ ਰੋਜ਼ਾ ਮੈਚ 'ਚ ਆਸਟਰੇਲੀਆ ਦੇ ਖਿਲਾਫ ਉਤਰੇਗੀ ਤਾਂ ਉਸ ਦਾ ਇਰਾਦਾ ਟੈਸਟ ਸੀਰੀਜ਼ ਦੇ ਬਾਅਦ ਸੀਮਿਤ ਓਵਰਾਂ 'ਚ ਵੀ ਇਤਿਹਾਸਕ ਪਹਿਲੀ ਜਿੱਤ ਦਰਜ ਦਾ ਹੋਵੇਗਾ। ਤਿੰਨ ਮੈਚਾਂ ਦੀ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਆਸਟਰੇਲੀਆ ਨੇ ਸਿਡਨੀ 'ਚ ਪਹਿਲਾ ਵਨ ਡੇ 34 ਦੌੜਾਂ ਨਾਲ ਅਤੇ ਭਾਰਤ ਨੇ ਐਡੀਲੇਡ 'ਚ ਦੂਜਾ ਮੈਚ 6 ਵਿਕਟਾਂ ਨਾਲ ਜਿੱਤਿਆ। 

ਭਾਰਤੀ ਟੀਮ ਨੇ ਆਸਟਰੇਲੀਆ ਦੀ ਧਰਤੀ 'ਤੇ ਕਦੀ ਵੀ ਦੋ ਪੱਖੀ ਸੀਰੀਜ਼ ਨਹੀਂ ਜਿੱਤੀ ਹੈ। ਇਸ ਫਾਰਮੈਟ 'ਚ ਉਸ ਨੇ ਆਸਟਰੇਲੀਆ 'ਚ 1985 'ਚ ਵਿਸ਼ਵ ਚੈਂਪੀਅਨਸ਼ਿਪ ਅਤੇ 2008 'ਚ ਸੀ.ਬੀ. ਸੀਰੀਜ਼ ਜਿੱਤੀ ਸੀ। ਪਿਛਲੀ ਵਾਰ ਭਾਰਤ ਨੂੰ 2016 'ਚ ਆਸਟਰੇਲੀਆ 'ਚ ਇੱਥੇ ਵਨ ਡੇ ਸੀਰੀਜ਼ 'ਚ 4-1 ਨਾਲ ਹਰਾਇਆ ਸੀ। ਮੈਲਬੋਰਨ 'ਚ ਭਾਰਤ ਜੇਕਰ ਤੀਜਾ ਵਨ ਡੇ ਜਿੱਤ ਲੈਂਦਾ ਹੈ ਤਾਂ ਟੀਮ ਇੰਡੀਆ 2018-19 ਦੇ ਦੌਰੇ 'ਤੇ ਕੋਈ ਵੀ ਸੀਰੀਜ਼ ਗੁਆਏ ਬਿਨਾ ਪਰਤੇਗੀ। ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ ਜਦਕਿ ਟੈਸਟ ਸੀਰੀਜ਼ 'ਚ ਟੀਮ ਇੰਡੀਆ ਨੇ 2-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ। 

ਭਾਰਤ ਦੀ ਇਕਮਾਤਰ ਚਿੰਤਾ ਪੰਜਵੇਂ ਗੇਂਦਬਾਜ਼ੀ ਬਦਲ ਦੀ ਹੋਵੇਗੀ। ਸੀਰੀਜ਼ 'ਚ ਅਜੇ ਤਕ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਪ੍ਰਭਾਵੀ ਰਹੇ ਜਦਕਿ ਸਪਿਨਰ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ ਵਿਚਾਲੇ ਦੇ ਓਵਰਾਂ 'ਚ ਮੋਰਚਾ ਸੰਭਾਲਿਆ ਹੈ। ਹਾਰਦਿਕ ਪੰਡਯਾ ਦੀ ਗੈਰ ਮੌਜੂਦਗੀ 'ਚ ਭਾਰਤ ਨੇ ਸਿਡਨੀ ਅਤੇ ਐਡੀਲੇਡ 'ਚ ਪੰਜਵੇਂ ਬਦਲ ਦੇ ਰੂਪ 'ਚ ਤੇਜ਼ ਗੇਂਦਬਾਜ਼ਾਂ ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ ਨੂੰ ਆਜ਼ਮਾਇਆ ਜਿਨ੍ਹਾਂ ਨੇ ਕ੍ਰਮਵਾਰ 55 ਅਤੇ 76 ਦੌੜਾਂ ਦਿੱਤੀਆਂ। ਪੰਜਵੇਂ ਗੇਂਦਬਾਜ਼ ਦੇ ਰੂਪ 'ਚ ਹਰਫਨਮੌਲਾ ਵਿਜੇ ਸ਼ੰਕਰ ਅਤੇ ਲੈਗ ਸਪਿਨਰ ਯੁਜਵੇਂਦਰ ਚਾਹਲ ਬਦਲ ਹੋ ਸਕਦੇ ਹਨ। ਦੋਹਾਂ ਨੇ ਐੱਮ.ਸੀ.ਜੀ. 'ਤੇ ਰੱਜ ਕੇ ਅਭਿਆਸ ਕੀਤਾ। ਧੋਨੀ ਨੇ ਪਿਛਲੇ ਦੋਹਾਂ ਮੈਚਾਂ 'ਚ ਅਰਧ ਸੈਂਕੜੇ ਬਣਾ ਕੇ ਆਲੋਚਕਾਂ ਨੂੰ ਜਵਾਬ ਦਿੱਤਾ ਹੈ। 

ਦੂਜੇ ਪਾਸੇ ਆਸਟਰੇਲੀਆ ਸਾਹਮਣੇ ਚੋਣ ਦੀ ਇਕ ਦੁਵਿਧਾ ਹੈ ਕਿਉਂਕਿ ਜੈਸਨ ਬੇਹਰੇਨਡੋਰਫ ਫਿੱਟ ਨਹੀਂ ਹਨ। ਉਨ੍ਹਾਂ ਦੀ ਜਗ੍ਹਾ ਬਿਲੀ ਸਟਾਲਨੇਕ ਲੈ ਸਕਦੇ ਹਨ। ਸਲਾਮੀ ਬੱਲੇਬਾਜ਼ ਆਰੋਨ ਫਿੰਚ ਅਤੇ ਐਲੇਕਸ ਕੈਰੀ ਤੋਂ ਵੀ ਚੰਗੀਆਂ ਪਾਰੀਆਂ ਦੀ ਉਮੀਦ ਹੈ। ਆਸਟਰੇਲੀਆ ਨੇ ਐੱਮ.ਸੀ.ਜੀ. 'ਤੇ ਭਾਰਤ ਦੇ ਖਿਲਾਫ 14 'ਚੋਂ 9 ਵਨ ਡੇ ਜਿੱਤੇ ਹਨ।

ਟੀਮਾਂ :
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਵਿਜੇ ਸ਼ੰਕਰ, ਖਲੀਲ ਅਹਿਮਦ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ 'ਚੋਂ।

ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਉਸਮਾਨ ਖਵਾਜਾ, ਸ਼ਾਨ ਮਾਰਸ਼, ਪੀਟਰ ਹੈਂਡਸਕਾਂਬ, ਮਾਰਕਸ ਸਟੋਈਨਿਸ, ਗਲੇਨ ਮੈਕਸਵੇਲ, ਨਾਥਨ ਲੀਓਨ, ਪੀਟਰ ਸਿਡਲ, ਝਾਯ ਰਿਚਰਡਸਨ, ਮਿਸ਼ੇਲ ਮਾਰਸ਼, ਬਿਲੀ ਸਟਾਨਲੇਕ, ਐਸਟੋਨ ਟਰਨਰ, ਐਡਮ ਜਾਂਪਾ ਅਤੇ ਜੇਸਨ ਬੇਹਰੇਨਡੋਰਫ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.