Breaking News :

70 ਸਾਲ ਵਿੱਚ ਪਹਿਲੀ ਵਾਰ ਭਾਰਤ ਨੇ ਜਿੱਤੀ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼

ਮੈਲਬੌਰਨ , 18 ਜਨਵਰੀ ( NRI MEDIA )

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ, ਅੱਜ ਮੈਲਬੌਰਨ ਦੀ ਧਰਤੀ ‘ਤੇ ਐਮਸੀਜੀ ਸਟੇਡੀਅਮ ਵਿੱਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਗਿਆ , ਦੋਵੇਂ ਟੀਮਾਂ ਇਕ -ਇਕ ਮੈਚ ਜਿੱਤ ਕੇ ਲੜੀ ਵਿਚ ਬਰਾਬਰੀ ਤੇ ਸਨ ਪਰ ਆਖ਼ਿਰੀ ਮੈਚ ਵਿੱਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕਰਦੇ ਹੀ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਇਕ ਦਿਵਸੀ ਸੀਰੀਜ਼ ਜਿੱਤੀ ਹੈ , ਵਿਰਾਟ ਕੋਹਲੀ ਦੀ ਟੀਮ ਨੇ ਵਨ ਡੇ ਸੀਰੀਜ਼ ਜਿੱਤ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ |

ਭਾਰਤ ਨੇ ਟਾਸ ਜਿੱਤਿਆ ਅਤੇ ਇਸ ਮੈਚ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ , ਆਸਟ੍ਰੇਲੀਆ ਨੇ 48.4 ਓਵਰਾਂ ਵਿਚ 230 ਦੌੜਾਂ ਬਣਾਈਆਂ , ਜਵਾਬ ਵਿਚ ਭਾਰਤ ਨੇ 49.2 ਓਵਰਾਂ ਵਿਚ 3 ਵਿਕਟਾਂ ਤੇ 234 ਦੌੜਾਂ ਬਣਾ ਦਿੱਤੀਆਂ , ਪੰਜ ਸਾਲ ਬਾਅਦ, ਲਗਾਤਾਰ ਤਿੰਨ ਮੈਚਾਂ ਵਿਚ ਧੋਨੀ ਨੇ 50 ਦੌੜਾਂ ਬਣਾਈਆਂ ਹਨ , ਉਨ੍ਹਾਂ ਨੇ 87 ਅਤੇ ਕੇਦਾਰ ਜਾਧਵ ਨੇ 61 ਦੌੜਾਂ ਨਾਬਾਦ ਬਣਾਈਆਂ |

ਇਸ ਇਕ ਰੋਜ਼ਾ ਸੀਰੀਜ਼ ਦੇ ਜਿੱਤ ਨਾਲ, ਭਾਰਤ ਨੇ 2018-2019 ਦੇ ਆਸਟ੍ਰੇਲੀਆਈ ਦੌਰੇ ਦਾ ਅੰਤ ਬਿਨਾਂ ਕਿਸੇ ਲੜੀ ਦੇ ਗੁਆਏ ਕੀਤਾ ਹੈ , ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਸਟ੍ਰੇਲੀਆ ਵਿਚ ਆਪਣੇ ਆਪਣੇ ਦੌਰੇ ਦੌਰਾਨ ਦੋ ਲੜੀਆਂ (ਟੈਸਟ ਅਤੇ ਵਨਡੇ) ਜਿੱਤੀਆਂ ਹਨ , ਭਾਰਤ ਨੇ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਟੀ -20 ਲੜੀ 1-1 ਨਾਲ ਖ਼ਤਮ ਕੀਤੀ , ਉਸ ਤੋਂ ਬਾਅਦ, ਟੈਸਟ ਸੀਰੀਜ਼ ਵਿਚ ਇਹ 2-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ ਅਤੇ ਹੁਣ ਇਕ ਦਿਵਸੀ ਸੀਰੀਜ਼ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ |

ਇਸ ਮੈਚ ਵਿੱਚ ਯੁਜਵੇਂਦ੍ਰਾ ਚਾਹਲ ਦੀ ਕੈਰੀਅਰ ਬੈਸਟ ਬੌਲਿੰਗ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ 230 ਰਨ ਤੇ ਆਊਟ ਕਰ ਦਿੱਤਾ ਸੀ , ਯੁਜਵੇਂਦ੍ਰਾ ਚਾਹਲ ਨੇ 10 ਓਵਰ ਵਿੱਚ 42 ਰਨ ਦੇ ਕੇ ਛੇ ਵਿਕਟਾਂ ਲਈਆਂ , ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ੰਮੀ ਨੂੰ ਦੋ-ਦੋ ਸਫਲਤਾਵਾਂ ਹਾਸਿਲ ਹੋਈਆਂ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.