Breaking News :

ਭਾਰਤ ਨੇ ਨਿਊਜ਼ੀਲੈਂਡ ਨੂੰ ਦਰੜਿਆ – 8 ਵਿਕਟਾਂ ਨਾਲ ਸ਼ਾਨਦਾਰ ਜਿੱਤ

ਨੇਪੀਅਰ , 23 ਜਨਵਰੀ ( NRI MEDIA )

ਨੇਪੀਅਰ ਦੇ ਮੈਕਲਿਨ ਪਾਰਕ ਵਿਚ ਖੇਡੇ ਗਏ ਪਹਿਲੇ ਇਕ ਰੋਜ਼ਾ ਮੈਚ ਵਿਚ ਭਾਰਤ ਨੇ ਨਿਊਜੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਹੈ , ਇਸ ਦੇ ਨਾਲ ਹੀ ਵਿਰਾਟ ਦੀ ਫੌਜ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ 1-0 ਦੀ ਲੀਡ ਬਣਾ ਲਈ ਹੈ , ਟਾਸ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਬੱਲੇਬਾਜ਼ੀ ਕਰਨ ਫੈਸਲਾ ਕੀਤਾ ਪਰ ਨਿਊਜ਼ੀਲੈਂਡ ਦੀ ਟੀਮ ਸਿਰਫ 158 ਦੌੜਾਂ ਹੀ ਬਣਾ ਸਕੀ , ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਰਿਹਾ ਜਿਨ੍ਹਾਂ ਨੇ 64 ਦੌੜਾਂ ਬਣਾਈਆਂ |


ਘੱਟ ਰੋਸ਼ਨੀ ਕਾਰਨ ਖੇਡ ਨੂੰ 49 ਓਵਰ ਦਾ ਕਰ ਦਿੱਤਾ ਗਿਆ ਸੀ ਪਰ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਸਿਰਫ 34.5 ਓਵਰ ਵਿੱਚ ਹੀ ਇਹ ਟੀਚਾ ਪ੍ਰਾਪਤ ਕਰ ਲਿਆ , ਭਾਰਤ ਨੇ ਦੋ ਵਿਕਟ ਦੇ ਨੁਕਸਾਨ ਤੇ ਇਹ ਟੀਚਾ ਪੂਰਾ ਕੀਤਾ , ਭਾਰਤ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਿਖਰ ਧਵਨ ਨੇ 74 ਦੌੜਾਂ ਬਣਾਈਆਂ , ਇਸਦੇ ਨਾਲ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 45 ਦੌੜਾਂ ਦਾ ਯੋਗਦਾਨ ਦਿੱਤਾ |


ਨਿਊਜ਼ੀਲੈਂਡ ਦੀ ਤਰਫ਼ੋਂ ਸਿਰਫ ਕਪਤਾਨ ਕੇਨ ਵਿਲੀਅਮਸਨ ਹੀ ਚੰਗੀ ਪਾਰੀ ਖੇਡ ਸਕੇ ,ਵਿਲੀਅਮਸਨ ਨੇ 64 ਦੌੜਾਂ ਬਣਾਈਆਂ , ਕੇਨ ਵਿਲੀਅਮਸਨ ਨੂੰ ਕੁਲਦੀਪ ਯਾਦਵ ਨੇ ਵਿਜੈ ਸ਼ੰਕਰ ਦੇ ਹੱਥੋਂ ਕੇਚ ਕਰਵਾ ਕੇ ਆਊਟ ਕੀਤਾ ਅਤੇ ਨਿਊਜ਼ੀਲੈਂਡ ਦੀ ਟੀਮ ਲਈ 7 ਵਾਂ ਝਟਕਾ ਦਿੱਤਾ , ਵਿਲੀਅਮਸਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਬਾਕੀ ਸਾਰੇ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ ਅਤੇ ਲਗਾਤਾਰ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਗੋਡੇ ਟੇਕਦੇ ਰਹੇ |

ਭਾਰਤ ਲਈ ਸਪਿਨਰ ਕੁਲਦੀਪ ਯਾਦਵ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ , ਮੁਹੰਮਦ ਸ਼ਮੀ ਅਤੇ ਯੁਜਵੇਂਦਰ ਚਾਹਲ ਨੇ ਦੋ-ਦੋ ਵਿਕਟ ਲਏ , ਕੇਦਾਰ ਜਾਧਵ ਨੂੰ ਇਕ ਸਫਲਤਾ ਮਿਲੀ , ਸ਼ਮੀ ਨੇ ਗੁਪਟਿਲ ਨੂੰ ਆਊਟ ਕਰਕੇ ਇਕ ਰੋਜ਼ਾ ਕ੍ਰਿਕਟ ਵਿਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ , ਉਹ ਪਹਿਲੇ ਭਾਰਤੀ ਬਣ ਗਏ ਹਨ ਜੋ ਸਭ ਤੋਂ ਘੱਟ ਮੈਚ ਵਿਚ ਇਸ ਅੰਕੜੇ ਤਕ ਪੁੱਜੇ ਹਨ , ਉਨ੍ਹਾਂ ਨੇ ਇਰਫਾਨ ਪਠਾਨ ਦੇ 59 ਮੈਚ ਦਾ ਰਿਕਾਰਡ ਤੋੜ ਦਿੱਤਾ ਹੈ |

ਇਸ ਮੈਚ ਵਿੱਚ ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.