Breaking News :

ਟੀਮ ‘ਚੋਂ ਬਾਹਰ ਹੋਏ ਕਪਤਾਨ ਸਾਹਬ..!

23 ਜਨਵਰੀ - ਵਿਕਰਮ ਸਹਿਜਪਾਲ

ਨੇਪੀਅਰ : ਤੁਹਾਨੂੰ ਦੱਸ ਦਈਏ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਨਿਊਜ਼ੀਲੈਂਡ ਖਿਲਾਫ ਪੰਜ ਵਨਡੇ ਦੀ ਸੀਰੀਜ਼ ਦੇ ਦੋ ਆਖਰੀ ਮੈਚਾਂ ‘ਚ ਇਸ ਦੇ ਬਾਅਦ ਹੋਣ ਵਾਲੀ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਉਪ ਰੋਹਿਤ ਸ਼ਰਮਾ ਉਸ ਦੀ ਗੈਰਹਾਜ਼ਰੀ ‘ਚ ਟੀਮ ਦੀ ਅਗਵਾਈ ਕਰਨਗੇ। ਚੋਣ ਕਮੇਟੀ ਅਤੇ ਟੀਮ ਪ੍ਰਬੰਧਕ ਨੇ ਪਿਛਲੇ ਦੋ ਮਹੀਨਿਆਂ ‘ਚ ਉਨ੍ਹਾਂ ਦੇ ਵਿਸੇਸ਼ ਪ੍ਰੋਗਰਾਮ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤ ਨੂੰ ਆਸਟਰੇਲੀਆ ‘ਚ ਟੈਸਟ ਅਤੇ ਦੋਪੱਖੀ ਵਨਡੇ ਸੀਰੀਜ਼ ‘ਚ ਪਹਿਲੀ ਵਾਰ ਜਿੱਤ ਦਿਵਾਈ।

ਬੀ.ਸੀ.ਸੀ.ਆਈ. ਨੇ ਇਕ ਬਿਆਨ ‘ਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ‘ਚ ਉਨ੍ਹਾਂ ਨੂੰ ਦੇਖਦੇ ਹੋਏ ਟੀਮ ਪ੍ਰਬੰਧਕ ਅਤੇ ਸੀਨੀਅਰ ਚੋਣ ਕਮੇਟੀ ਦਾ ਇਹ ਵਿਚਾਰ ਸੀ ਕਿ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਆਰਾਨ ਦਿੱਤੇ ਜਾਣਾ ਸਹੀ ਹੋਵੇਗਾ। ਇਸ ਦੇ ਅਨੁਸਾਰ ਨਿਊਜ਼ੀਲੈਂਡ ਸੀਰੀਜ਼ ਲਈ ਟੀਮ ‘ਚ ਕੋਹਲੀ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਰੋਹਿਤ ਸ਼ਰਮਾ ਆਖਰੀ ਦੋ ਵਨਡੇ ਅਤੇ ਟੀ-20 ਸੀਰੀਜ਼ ‘ਚ ਟੀਮ ਦੇ ਕਪਤਾਨ ਹੋਣਗੇ। ਆਸਟਰੇਲੀਆ ਦੌਰੇ ਤੋਂ ਪਹਿਲਾਂ ਕੋਹਲੀ ਨੂੰ ਵੈਸਟਇੰਡੀਜ਼ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਸਤੰਬਰ ‘ਚ ਏਸ਼ੀਆ ਕੱਪ ਲਈ ਵੀ ਬ੍ਰੇਕ ਦਿੱਤਾ ਗਿਆ ਸੀ ਅਤੇ ਰੋਹਿਤ ਨੇ ਸੰਯੁਕਤ ਅਰਬ ਅਮੀਰਾਤ ‘ਚ ਟੀਮ ਦੀ ਅਗਵਾਈ ਕਰਦੇ ਹੋਏ ਟੀਮ ਨੂੰ ਖਿਤਾਬ ਜਿਤਾਇਆ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.