Breaking News :

ਗਣਤੰਤਰ ਦਿਵਸ ਤੇ ਭਾਰਤੀ ਕ੍ਰਿਕੇਟ ਟੀਮ ਨੇ ਦਿੱਤਾ ਜਿੱਤ ਦਾ ਤੋਹਫ਼ਾ

ਬੇ ਓਵਲ , 26 ਜਨਵਰੀ ( NRI MEDIA )

ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਇਕ ਰੋਜ਼ਾ ਮੈਚ ਵਿਚ 90 ਦੌੜਾਂ ਨਾਲ ਹਰਾਇਆ ਹੈ ਅਤੇ ਪੰਜ ਮੈਚਾਂ ਦੀ ਇਕ ਦਿਨਾ ਲੜੀ ਵਿਚ 2-0 ਦੀ ਲੀਡ ਹਾਸਲ ਕਰ ਲਈ ਹੈ , ਭਾਰਤ ਨੇ ਬੇ ਓਵਲ ਮੈਦਾਨ ਵਿਚ ਦੂਜੇ ਇਕ ਰੋਜ਼ਾ ਮੈਚ ਵਿਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾਇਆ ਹੈ , ਗਣਤੰਤਰ ਦਿਵਸ ਦੇ ਮੌਕੇ ਤੇ ਭਾਰਤ ਦੀ ਇਹ ਜਿੱਤ ਹੋਰ ਵੀ ਖਾਸ ਹੋ ਗਈ ਹੈ |

 

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 324 ਦੌੜਾਂ ਬਣਾਈਆਂ. ਕੀਵੀ ਟੀਮ ਇਸ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੀ ਅਤੇ 40.2 ਓਵਰਾਂ ਵਿੱਚ 234 ਦੌੜਾਂ ‘ਤੇ ਆਲ ਆਊਟ ਹੋ ਗਈ ,ਡਗ ਬ੍ਰੇਸਵੈਲ ਨੇ ਕਿਵੀ ਟੀਮ ਲਈ 57 ਦੌੜਾਂ ਬਣਾਈਆਂ , ਉਨ੍ਹਾਂ ਨੇ 46 ਗੇਂਦਾਂ ਦੀ ਪਾਰੀ ‘ਚ ਪੰਜ ਚੌਕੇ ਅਤੇ ਤਿੰਨ ਛੱਕੇ ਮਾਰੇ , ਕੁਲਦੀਪ ਯਾਦਵ ਨੇ ਭਾਰਤ ਲਈ 4 ਵਿਕਟਾਂ ਲਈਆਂ. ਭੁਵਨੇਸ਼ਵਰ ਕੁਮਾਰ ਅਤੇ ਯੁਜਵੇਂਦਰ ਚਾਹਲ ਨੇ ਦੋ ਸਫਲਤਾਵਾਂ ਪ੍ਰਾਪਤ ਕੀਤੀਆਂ , ਮੁਹੰਮਦ ਸ਼ਮੀ ਅਤੇ ਕੇਦਾਰ ਜਾਧਵ ਨੇ ਇਕ-ਇਕ ਵਿਕਟ ਲਈ |

ਭਾਰਤ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ, ਜਿਸ ਲਈ ਉਨ੍ਹਾਂ ਨੇ 96 ਗੇਂਦਾਂ ਦਾ ਸਾਹਮਣਾ ਕੀਤਾ , ਰੋਹਿਤ ਦੀ ਪਾਰੀ ਵਿਚ 9 ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ , ਸ਼ਿਖਰ ਧਵਨ ਨੇ 66 ਗੇਂਦਾਂ ਦਾ ਸਾਹਮਣਾ ਕੀਤਾ ਅਤੇ 9 ਚੌਕੇ ਲਗਾ ਕੇ 66 ਦੌੜਾਂ ਬਣਾਈਆਂ , ਮਹਿੰਦਰ ਸਿੰਘ ਧੋਨੀ 48 ਦੌੜਾਂ ਤੇ ਨਾਬਾਦ ਰਹੇ , ਅੰਬਾਤੀ ਰਾਇਡੂ ਨੇ 47 ਅਤੇ ਕਪਤਾਨ ਵਿਰਾਟ ਕੋਹਲੀ ਨੇ 43 ਦੌੜਾਂ ਬਣਾਈਆਂ , ਨਿਊਜ਼ੀਲੈਂਡ ਲਈ ਟਰੈਂਟ ਬੋਟ ਅਤੇ ਲੱਕੀ ਫਰਗਸਨ ਨੇ ਦੋ-ਦੋ ਵਿਕਟਾਂ ਲਈਆਂ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.