Breaking News :

NZ vs IND : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 253 ਦੌੜਾਂ ਦਾ ਟੀਚਾ

3 ਫਰਵਰੀ - ਵਿਕਰਮ ਸਹਿਜਪਾਲ

ਵੇਲਿੰਗਟਨ (Sports desk) : ਵੇਲਿੰਗਟਨ 'ਚ ਖੇਡੇ ਜਾ ਰਹੇ ਆਖਰੀ ਵਨ ਡੇ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ। ਮੈਚ ਦੇ ਸ਼ੁਰੂਆਤ ਤੋਂ ਹੀ ਟੀਮ ਇੰਡੀਆ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਮਹਿਮਾਨ ਟੀਮ ਨੇ ਪੰਜਵੇਂ ਓਵਰ 'ਚ ਹੀ ਸਿਰਫ 8 ਦੌੜਾਂ ਦੇ ਸਕੋਰ 'ਤੇ ਆਪਣੇ ਕਪਤਾਨ ਨੂੰ ਗੁਆ ਦਿੱਤਾ। ਪੇਸਰ ਹੇਨਰੀ ਦੀ ਸ਼ਾਨਦਾਰ ਆਊਟਸਵਿੰਗ ਗੇਂਦ 'ਤੇ ਉਹ ਕਲੀਨ ਬੋਲਡ ਹੋ ਗਏ।

ਰੋਹਿਤ ਸਿਰਫ 2 ਦੌੜਾਂ ਹੀ ਬਣਾ ਸਕੇ। ਇਸ ਤੋਂ ਅਗਲੇ ਹੀ ਓਵਰ 'ਚ ਪਿਛਲੇ ਮੈਚ ਦੇ ਹੀਰੋ ਰਹੇ ਟ੍ਰੇਂਟ ਬੋਲਟ ਨੇ ਸ਼ਿਖਰ ਧਵਨ ਨੂੰ ਆਊਟ ਕੀਤਾ। ਸਿਖਰ ਧਵਨ ਨੂੰ ਬੋਲਟ ਨੇ ਥਰਡ ਮੈਨ 'ਤੇ ਮੈਟ ਹੇਨਰੀ ਦੇ ਹੱਥੋਂ ਕੈਚ ਫੜਾਇਆ। ਧਵਨ 6 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਅਜੇ ਦੋ ਕਰਾਰੇ ਝਟਕਿਆਂ ਤੋਂ ਉਬਰੀ ਹੀ ਨਹੀਂ ਸੀ ਕਿ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਛੇਤੀ ਆਊਟ ਹੋ ਗਏ। ਸ਼ੁਭਮਨ ਨੂੰ ਮੈਟ ਹੈਨਰੀ ਨੇ ਕਵਰ 'ਤੇ ਮਿਚੇਲ ਸੈਂਟਨਰ ਦੇ ਹੱਥੋਂ ਕੈਚ ਕਰਾਇਆ।

ਸ਼ੁਭਮਨ 7 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਤਿੰਨ ਵਿਕਟਾਂ ਡਿੱਗਣ ਦੇ ਬਾਅਦ ਸਾਰਾ ਦਾਰੋਮਦਾਰ ਐੱਮ.ਐੱਸ. ਧੋਨੀ 'ਤੇ ਆ ਗਿਆ। ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀਆਂ ਗੇਂਦਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਐੱਮ.ਐੱਸ. ਧੋਨੀ ਨੂੰ ਬੋਲਟ ਨੇ 1 ਦੌੜ ਦੇ ਨਿੱਜੀ ਸਕੋਰ 'ਤੇ ਬੋਲਡ ਕੀਤਾ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਵਿਜੇ ਸ਼ੰਕਰ 45 ਦੌੜਾਂ ਦੇ ਨਿੱਜੀ ਸਕੋਰ 'ਤੇ ਰਨਆਊਟ ਹੋ ਗਏ। ਭਾਰਤ ਦੇ ਅੰਬਾਤੀ ਰਾਇਡੂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ। ਰਾਇਡੂ ਮੈਟ ਹੇਨਰੀ ਦੀ ਗੇਂਦ 'ਤੇ ਮੁਨਰੋ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਕੇਦਾਰ ਜਾਧਵ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਜਾਧਵ ਨੂੰ ਮੈਟ ਹੇਨਰੀ ਨੇ ਬੋਲਡ ਕੀਤਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.