Breaking News :

NZ vs IND : ਅੰਤਿਮ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ, 4-1 ਨਾਲ ਜੀਤੀ ਸੀਰੀਜ਼

03 ਫਰਵਰੀ -ਵਿਕਰਮ ਸਹਿਜਪਾਲ

ਵੇਲਿੰਗਟਨ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪੰਜਵੇਂ ਅਤੇ ਅੰਤਿਮ ਵਨ ਡੇ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ। ਮੱਧ ਕ੍ਰਮ ਦੇ ਬੱਲੇਬਾਜ਼ ਅੰਬਾਇਤੀ ਰਾਇਡੂ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਆਲਰਾਊਂਡਰ ਹਾਰਦਿਕ ਪੰਡਯਾ (45 ਦੌੜਾਂ ਤੇ 2 ਵਿਕਟਾਂ) ਦੇ ਬਿਹਤਰੀਨ ਖੇਡ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਅਤੇ ਅੰਤਿਮ ਵਨ ਡੇ ਮੈਚ 'ਚ ਐਤਵਾਰ ਨੂੰ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ।

ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ 49.5 ਓਵਰ 'ਚ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਮੇਜ਼ਬਾਨ ਟੀਮ ਦੀ ਚੁਣੌਤੀ ਨੂੰ 44.1 ਓਵਰ 'ਚ 217 ਦੌੜਾਂ 'ਤੇ ਨਬੇੜ ਦਿੱਤਾ। ਭਾਰਤ ਨੇ ਇਸ ਤਰ੍ਹਾਂ ਹੇਮਿਲਟਨ 'ਚ ਚੌਥੇ ਵਨ ਡੇ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ ਅਤੇ ਸ਼ਾਨਦਾਰ ਅੰਦਾਜ਼ 'ਚ ਸੀਰੀਜ਼ ਆਪਣੇ ਨਾਂ ਕਰ ਲਈ।ਯੁਜਵੇਂਦਰ ਚਾਹਲ ਨੇ 3, ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਅਤੇ ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਨੇ 1-1 ਵਿਕਟ ਹਾਸਲ ਕੀਤੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.