Breaking News :

ਇਕ ਥੱਪੜ ਨਾਲ ਹਰਭਜਨ ਸਿੰਘ ਨੇ ਢੇਰ ਕੀਤਾ ਰੈਸਲਰ (ਵੀਡੀਓ)

ਜਲੰਧਰ (ਵਿਕਰਮ ਸਹਿਜਪਾਲ)ਹੁਣ ਕ੍ਰਿਕਟਰ ਹਰਭਜਨ ਸਿੰਘ ਰੇਸਲਿੰਗ ਰਿੰਗ ਵਿਚ ਜਲਵਾ ਵਿਖਾ ਰਹੇ ਹਨ। ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ ਹਰਭਜਨ ਪਿਛਲੇ ਹਫ਼ਤੇ WWE ਰੈਸਲਰ 'ਦ ਗਰੇਟ ਖਲੀ ਦੀ ਅਕਾਦਮੀ ਵਿਚ ਪੁੱਜੇ ਅਤੇ ਉਨ੍ਹਾਂ ਨੇ ਅਪਣੇ ਥੱਪੜ ਦੀ ਤਾਕਤ ਵਿਖਾਈ। ਹਰਭਜਨ ਨੇ ਪੁਲਸਕਰਮੀ ਦੀ ਡਰੈਸ ਪਹਿਨੇ ਇਕ ਰੈਸਲਰ ਨੂੰ ਥੱਪੜ ਮਾਰਿਆ। ਜਿਸ ਤੋਂ ਬਾਅਦ ਉਹ ਰਿੰਗ ਤੋਂ ਹੀ ਬਾਹਰ ਡਿੱਗ ਗਿਆ। ਰੈਸਲਿੰਗ ਮੁਕਾਬਲੇ “ਬਰੇਕ ਡਾਊਨ ਸ਼ੋਅ” 'ਚ ਇਸ ਵਾਰ ਵਿਸ਼ਵ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਭੱਜੀ ਮੁੱਖ ਮਹਿਮਾਨ ਵਜੋਂ ਪੁਜੇ। ਭੱਜੀ ਦਾ ਪ੍ਰੋਗਰਾਮ 'ਚ ਪੁੱਜਣ 'ਤੇ ਖਲੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਭੱਜੀ ਨੇ ਖਲੀ ਦੀ ਅਕੈਡਮੀ ਦੇ ਇਕ ਰੈਸਲਰ ਨਾਲ ਰੈਸਲਿੰਗ ਵੀ ਕੀਤੀ। ਜਿਸ ਦੌਰਾਨ ਉਹਨਾਂ ਨੇ ਰੈਸਲਰ ਦੁਬੇ ਨੂੰ ਥੱਪੜ ਮਾਰ ਦਿਤਾ। ਜਿਸ ਦੀ ਵੀਡੀਓ ਹਰਭਜਨ ਸਿੰਘ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਹਰਭਜਨ ਸਿੰਘ ਭਾਰਤੀ ਟੀਮ ਦੇ ਵਧੀਆ ਖਿਡਾਰੀਆਂ ਵਿਚੋਂ ਇਕ ਹਨ। ਉਹ ਅਜੇ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਚ ਚੇਨਈ ਸੁਪਰਕਿੰਗਜ਼ ਲਈ ਖੇਡ ਰਹੇ ਹਨ। ਫਿਲਹਾਲ ਟੀਮ ਇੰਡੀਆ ਤੋਂ ਬਾਹਰ ਹਨ। ਉਨ੍ਹਾਂ ਨੇ ਕਰੀਅਰ ਦਾ ਅੰਤਮ ਅੰਤਰਰਾਸ਼ਟਰੀ ਮੈਚ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ ਮਾਰਚ 2016 ਵਿਚ ਢਾਕਾ ਵਿਚ ਟੀ20 ਦੇ ਤੌਰ 'ਤੇ ਖੇਡਿਆ ਸੀ।

Harbhajan Singh


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.