Breaking News :

IND vs AUS : ਧਵਨ ਦੀ ਮਿਹਨਤ ‘ਤੇ ਮਿਡਲ ਆਰਡਰ ਨੇ ਫੇਰਿਆ ਪਾਣੀ, 4 ਦੌੜਾਂ ਨਾਲ ਹਾਰੇ ਪਹਿਲਾ ਮੈਚ

ਬਿ੍ਸਬੇਨ : ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਟੀ-20 ਮੈਚ ‘ਚ ਆਸਟਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੂੰ ਆਖਰੀ ਓਵਰ ‘ਚ 13 ਦੌੜਾਂ ਦੀ ਜ਼ਰੂਰਤ ਸੀ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਮਿਡਲ ਆਰਡਰ ਨੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ। ਹਾਲਾਂਕਿ ਦਿਨੇਸ਼ ਕਾਰਤਿਕ ਨੇ ਮੈਚ ਜਿੱਤ ਵੱਲ ਵਧਾਇਆ ਪਰ ਅੰਤ ‘ਚ ਆਸਟਰੇਲੀਆਈ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੈਚ ਪਲਟ ਦਿੱਤਾ। ਐਡਮ ਜੰਪਾ ਨੇ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਐਂਡ੍ਰਿਊ ਟਾਏ, ਸਟੇਨਲੇਕਸ ਅਤੇ ਬੇਹਰੇਨਫੋਰਡ ਨੇ 1-1 ਵਿਕਟ ਲਏ। ਆਸਟਰੇਲੀਆ ਤੋਂ ਮਿਲੇ 174 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤ ਨੇ ਓਪਨਰ ਰੋਹਿਤ ਸ਼ਰਮਾ ਦੇ ਰੂਪ ‘ਚ ਪਹਿਲਾ ਵਿਕਟ ਗੁਆ ਦਿੱਤਾ। ਰੋਹਿਤ 5ਵੇਂ ਓਵਰ ਦੀ ਪਹਿਲੀ ਗੇਂਦ ‘ਤੇ 8 ਗੇਂਦਾਂ ‘ਚ 7 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਜੇਸਨ ਬੇਹਰੇਨਡਰਾਫ ਨੇ ਆਊਟ ਕੀਤਾ। ਇਸ ਦੌਰਾਨ ਸ਼ਿਖਰ ਧਵਨ ਨੇ ਆਪਣਾ ਸ਼ਾਨਦਾਰ ਅਰਧ ਸੈਂਕੜਾ ਲਗਾਇਆ।




ਉਨ੍ਹਾਂ 55 ਦੌੜਾਂ ‘ਚ 9 ਚੌਕੇ ਅਤੇ 1 ਛੱਕਾ ਲਗਾਇਆ। ਪਰ ਇਸ ਦੌਰਾਨ ਭਾਰਤ ਨੂੰ ਦੂਜਾ ਝਟਕਾ ਲੱਗਾ ਜਦੋਂ ਲੋਕੇਸ਼ ਰਾਹੁਲ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਦੌਰਾਨ ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕੋਹਲੀ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਵੀ ਆਊਟ ਹੋ ਗਏ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ‘ਚ ਉਨ੍ਹਾਂ 10 ਚੌਕੇ ਅਤੇ 2 ਛੱਕੇ ਵੀ ਲਾਏ। ਇਸ ਤੋਂ ਬਾਅਦ ਰਿਸ਼ਭ ਪੰਤ 20 ਦੌੜਾਂ ਬਣਾ ਕੇ ਆਊਟ ਹੋਏ। ਕਾਰਤਿਕ ਨੇ 30 ਦੌੜਾਂ ਦੀ ਪਾਰੀ ਖੇਡੀ ਪਰ ਕਰੁਣਾਲ ਪੰਡਯਾ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਆਸਟਰੇਲੀਆ ਦੀ ਟੀਮ ਨੇ 17ਵੇਂ ਓਵਰ’ ਚ 4 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਲਈਆਂ ਸਨ ਅਤੇ ਭਾਰਤ ਦੇ ਅੱਗੇ 174 ਦੌੜਾਂ ਦਾ ਸੋਧਿਆ ਹੋਇਆ ਟਾਰਗੇਟ ਦਿੱਤਾ। ਆਸਟਰੇਲੀਆ ਨੇ ਭਾਰਤ ਸਾਹਮਣੇ D/L ਮੈਥਡ ਤਹਿਤ ਇਹ ਟੀਚਾ ਦਿੱਤਾ ਸੀ। ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਆਸਟਰੇਲੀਆ ਨੇ ਇਸ ਦੌਰਾਨ 16.1 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾ ਲਈਆਂ ਸਨ।




ਮੀਂਹ ਰੁਕਣ ਤੋਂ ਬਾਅਦ ਮੈਚ 17-17 ਓਵਰ ਦਾ ਕਰ ਦਿੱਤਾ ਗਿਆ। ਮੈਚ ਦੀ ਸ਼ੁਰੂਆਤ ‘ਚ ਹੀ ਆਸਟਰੇਲੀਆ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ । ਆਸਟਰੇਲੀਆ ਦੇ ਓਪਨਰ ਬੱਲੇਬਾਜ਼ ਡਾਰਸੀ ਸ਼ਾਰਟ ਨੂੰ ਗੇਂਦਬਾਜ਼ ਖਲੀਲ ਅਹਿਮਦ ਨੇ ਚੌਥੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਕੁਲਦੀਪ ਯਾਦਵ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਡਾਰਸੀ ਸ਼ਾਰਟ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਏ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਨ੍ਹਾਂ ਐਰੋਨ ਫਿੰਚ ਵੀ ਕੁਲਦੀਪ ਯਾਦਵ ਤੋਂ ਚਕਮਾ ਖਾ ਬੈਠਾ ਅਤੇ ਕੈਚ ਆਊਟ ਹੋ ਕੇ 27 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਤੇਜ਼ ਪਾਰੀ ਖੇਡਦੇ ਦਿਸ ਰਹੇ ਕ੍ਰਿਸ ਲਿੰਨ ਨੂੰ ਵੀ ਕੁਲਦੀਪ ਨੇ 11ਵੇਂ ਓਵਰ ‘ਚ ਚਲਦਾ ਕੀਤਾ। ਲਿੰਨ 20 ਗੇਂਦਾਂ ‘ਚ 37 ਦੌੜਾਂ ਬਣਾਕੇ ਪਵੇਲੀਅਨ ਪਰਤੇ। ਕਰੁਣਾਲ ਪੰਡਯਾ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ। ਉਨ੍ਹਾਂ ਨੇ ਬਿਨਾ ਵਿਕਟ ਲਏ 4 ਓਵਰਾਂ ‘ਚ 55 ਦੌੜਾਂ ਲੁਟਾ ਦਿੱਤੀਆਂ। ਕੁਲਦੀਪ ਨੇ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਖਲੀਲ ਨੇ 3 ਓਵਰ ‘ਚ 42 ਦੌੜਾਂ ਦੇ ਕੇ 1 ਵਿਕਟ ਲਿਆ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.