ਕ੍ਰਿਕਟਰ ਪ੍ਰਿਥਵੀ ਸ਼ਾਅ ਡੋਪਿੰਗ ਮਾਮਲੇ 'ਚ ਦੋਸ਼ੀ ਕਰਾਰ, ਲੱਗੀ ਅੱਠ ਮਹੀਨਿਆਂ ਦੀ ਪਾਬੰਦੀ

ਕ੍ਰਿਕਟਰ ਪ੍ਰਿਥਵੀ ਸ਼ਾਅ ਡੋਪਿੰਗ ਮਾਮਲੇ 'ਚ ਦੋਸ਼ੀ ਕਰਾਰ, ਲੱਗੀ ਅੱਠ ਮਹੀਨਿਆਂ ਦੀ ਪਾਬੰਦੀ

ਨਵੀਂ ਦਿੱਲੀ (ਕ੍ਰਿਕਟ): ਨੌਜਵਾਨ ਕ੍ਰਿਕਟਰ ਪਿ੍ਥਵੀ ਸ਼ਾਅ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਅੱਠ ਮਹੀਨੇ ਦੀ ਪਾਬੰਦੀ ਲਾ ਦਿੱਤੀ। ਉਹ 15 ਨਵੰਬਰ, 2019 ਤਕ ਕ੍ਰਿਕਟ ਤੋਂ ਦੂਰ ਰਹਿਣਗੇ। ਦਰਅਸਲ ਅੱਠ ਮਹੀਨੇ ਦਾ ਸਮਾਂ ਮਾਰਚ 2019 ਤੋਂ ਸ਼ੁਰੂ ਹੋਇਆ ਹੈ। 


ਵੈਸਟਇੰਡੀਜ਼ ਦੇ ਖ਼ਿਲਾਫ਼ 2018 ਵਿਚ ਦੋ ਟੈਸਟ ਮੈਚ ਖੇਡਣ ਵਾਲੇ 19 ਸਾਲਾ ਸ਼ਾਅ ਰਿਪੋਰਟਾਂ ਮੁਤਾਬਕ ਆਪਣੀ ਹਿਪ ਦੀ ਸੱਟ ਦਾ ਇਲਾਜ ਕਰਵਾ ਰਹੇ ਹਨ। ਬੀਸੀਸੀਆਈ ਮੁਤਾਬਕ ਉਨ੍ਹਾਂ ਦੀ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੌਰਾਨ ਡੋਪਿੰਗ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ 'ਟਰਬੂਟੈਲਾਈਨ' ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। ਸ਼ਾਅ ਤੋਂ ਇਲਾਵਾ ਦੋ ਹੋਰ ਘਰੇਲੂ ਖਿਡਾਰੀਆਂ ਵਿਦਰਭ ਦੇ ਅਕਸ਼ੇ ਦੁਲਾਰਵਰ ਤੇ ਰਾਜਸਥਾਨ ਦੇ ਦਿਵਿਆ ਗਜਰਾਜ ਨੂੰ ਵੀ ਕ੍ਰਿਕਟ ਬੋਰਡ ਦੇ ਡੋਪਿੰਗ ਰੋਕੂ ਜ਼ਾਬਤੇ ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ।

ਬੀਸੀਸੀਆਈ ਵੱਲੋਂ ਕਿਹਾ ਗਿਆ ਹੈ ਕਿ ਮੁੰਬਈ ਕ੍ਰਿਕਟ ਸੰਘ ਦੇ ਨਾਲ ਰਜਿਸਟਰਡ ਪਿ੍ਥਵੀ ਸ਼ਾਅ ਨੂੰ ਡੋਪਿੰਗ ਵਿਚ ਫੜੇ ਜਾਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਾਅ ਨੇ ਅਣਜਾਣੇ ਵਿਚ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਹੈ। ਇਹ ਪਦਾਰਥ ਆਮ ਤੌਰ 'ਤੇ ਖੰਘ ਦੀ ਦਵਾਈ ਵਿਚ ਪਾਇਆ ਜਾਂਦਾ ਹੈ। ਸ਼ਾਅ ਨੂੰ ਅੱਠ ਮਹੀਨੇ ਲਈ ਮੁਅੱਤਲ ਕੀਤਾ ਗਿਆ ਹੈ ਜੋ 16 ਮਾਰਚ 2019 ਤੋਂ 15 ਨੰਵਬਰ 2019 ਤਕ ਜਾਰੀ ਰਹੇਗਾ। ਇਸ ਦਾ ਮਤਲਬ ਹੈ ਕਿ ਉਹ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। 

ਜ਼ਿਕਰਯੋਗ ਹੈ ਕਿ ਪਿ੍ਥਵੀ ਨੇ ਆਖ਼ਰੀ ਅੰਤਰਰਾਸ਼ਟਰੀ ਟੈਸਟ ਮੈਚ 23 ਅਕਤੂਬਰ 2018 ਨੂੰ ਵੈਸਟਇੰਡੀਜ਼ ਖ਼ਿਲਾਫ਼ ਹੈਦਰਾਬਾਦ ਵਿਚ ਖੇਡਿਆ ਸੀ। ਉਨ੍ਹਾਂ ਨੇ ਹੁਣ ਤਕ ਭਾਰਤ ਲਈ ਦੋ ਟੈਸਟ ਮੈਚ ਖੇਡੇ ਹਨ। ਉਨ੍ਹਾਂ ਦੇ ਨਾਂ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਦਰਜ ਹੈ। ਪਿਛਲੇ ਸਾਲ ਆਸਟ੍ਰੇਲੀਆ ਦੌਰੇ ਲਈ ਵੀ ਉਨ੍ਹਾਂ ਨੂੰ ਟੈਸਟ ਵਿਚ ਥਾਂ ਮਿਲੀ ਸੀ ਪਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਭਿਆਸ ਮੈਚ ਵਿਚ ਗਿੱਟਾ ਮੁੜਨ ਕਾਰਨ ਉਹ ਜ਼ਖ਼ਮੀ ਹੋ ਗਏ ਸਨ।

ਸ਼ਾਅ ਨੇ ਮੰਨੇ ਦੋਸ਼:


ਸ਼ਾਅ ਨੇ ਦੋਸ਼ਾਂ ਨੂੰ ਸਵੀਕਾਰ ਤਾਂ ਕੀਤਾ ਪਰ ਨਾਲ ਹੀ ਕਿਹਾ ਕਿ ਇਹ ਉਨ੍ਹਾਂ ਤੋਂ ਗ਼ਲਤੀ ਨਾਲ ਹੋਇਆ ਕਿਉਂਕਿ ਉਨ੍ਹਾਂ ਨੇ ਖੰਘ ਕਾਰਨ ਸੀਰਪ ਲਿਆ ਸੀ। ਸ਼ਾਅ ਨੇ ਦੱਸਿਆ ਕਿ ਇਹ ਟਰਬੂਟੈਲਾਈਨ ਉਨ੍ਹਾਂ ਨੇ ਖੰਘ ਨੂੰ ਠੀਕ ਕਰਨ ਦੇ ਮੱਦੇਨਜ਼ਰ ਲਈ ਸੀ, ਨਾ ਕਿ ਪ੍ਰਦਰਸ਼ਨ 'ਤੇ ਅਸਰ ਪਾਉਣ ਲਈ। ਸਾਰੇ ਸਬੂਤਾਂ ਨੂੰ ਦੇਖਦੇ ਹੋਏ ਅਤੇ ਮਾਹਿਰਾਂ ਦੀ ਸਲਾਹ ਲੈਂਦੇ ਹੋਏ ਬੀਸੀਸੀਆਈ ਨੇ ਸ਼ਾਅ ਦਾ ਜਵਾਬ ਮੰਨ ਲਿਆ ਹੈ। ਇਸ ਕਾਰਨ ਸਾਰੇ ਇਸ ਗੱਲ 'ਤੇ ਸਹਿਮਤ ਹੋਏ ਕਿ ਉਨ੍ਹਾਂ 'ਤੇ ਅੱਠ ਮਹੀਨੇ ਦੀ ਪਾਬੰਦੀ ਲੱਗਣੀ ਚਾਹੀਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


2 Comments

  Amar

  11 months ago

  Prithvi is a young talent of India. And these types of activities can destroy his career.

  Sanjay

  11 months ago

  Injury now doping. is there any hope we can watch his game on ground?? 8 Month ban means no chance in 2019.

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.