• Friday, December 13

ਅਮਰੀਕੀ ਦੌਰੇ 'ਤੇ ਭਾਰਤ ਨੇ ਵੈਸਟਇੰਡੀਜ਼ ਦਾ ਕੀਤਾ 'ਵ੍ਹਾਈਟ ਵਾਸ਼' - 7 ਵਿਕਟਾਂ ਨਾਲ ਜਿਤਿਆ ਆਖਰੀ ਮੈਚ

ਅਮਰੀਕੀ ਦੌਰੇ 'ਤੇ ਭਾਰਤ ਨੇ ਵੈਸਟਇੰਡੀਜ਼ ਦਾ ਕੀਤਾ 'ਵ੍ਹਾਈਟ ਵਾਸ਼' - 7 ਵਿਕਟਾਂ ਨਾਲ ਜਿਤਿਆ ਆਖਰੀ ਮੈਚ

ਅਮਰੀਕਾ ਡੈਸਕ (ਵਿਕਰਮ ਸਹਿਜਪਾਲ) : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਗੁਆਨਾ ਵਿਖੇ ਪ੍ਰੋਵੀਡੈਂਸ ਸਟੇਡੀਅਮ ਵਿਚ ਖੇਡਿਆ ਗਿਆ। ਭਾਰਤ 3 ਮੈਚਾਂ ਦੀ ਸੀਰੀਜ਼ 'ਤੇ ਫਲੋਰਿਡਾ ਦੇ ਲਾਡਰਹਿਲ 'ਚ 2-0 ਨਾਲ ਪਹਿਲਾਂ ਤੋਂ ਹੀ ਕਬਜ਼ਾ ਕਰ ਚੁੱਕਾ ਸੀ। ਉਸ ਨੇ ਪਹਿਲਾ ਮੈਚ ਵਿੰਡੀਜ਼ ਤੋਂ 4 ਵਿਕਟਾਂ ਨਾਲ ਅਤੇ ਦੂਜਾ ਮੈਚ ਡਕਵਰਥ ਲੂਈਸ ਨਿਯਮ ਤਹਿਤ 22 ਦੌੜਾਂ ਨਾਲ ਜਿੱਤਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਜਿਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 6 ਵਿਕਟਾਂ ਗੁਆ ਕੇ 146 ਦੌੜਾ ਬਣਾ ਕੇ ਭਾਰਤ ਨੂੰ 147 ਦੌੜਾਂ ਦਾ ਟੀਚਾ ਦਿੱਤਾ ਸੀ। 


ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 7 ਵਿਕਟਾਂ ਨਾਲ ਵੈਸਟਇੰਡੀਜ਼ ਨੂੰ ਹਰਾ ਕੇ ਟੀ-20 ਦੇ ਆਖਰੀ ਮੈਚ 'ਚ ਜਿੱਤ ਹਾਸਲ ਕਰ ਲਈ ਹੈ। ਭਾਰਤ ਵਲੋਂ ਕਪਤਾਨ ਵਿਰਾਟ ਕੋਹਲੀ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਊਟ ਹੋਏ ਅਤੇ ਵਿਰਾਟ ਕੋਹਲੀ ਦੀ ਰਿਸ਼ਬ ਪੰਤ ਨਾਲ ਵਧੀਆ ਪਾਰਟਨਰਸ਼ਿਪ ਦੇਖਣ ਨੂੰ ਮਿਲੀ ਰਿਸ਼ਬ ਪੰਤ ਵੀ ਸ਼ਾਨਦਾਰ 65 ਦੌੜਾਂ ਬਣਾ ਕੇ ਨਾਬਾਦ ਰਹੇ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.