Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ (10-02-2019)

ਅੱਜ ਦੀਆਂ ਟੌਪ 5 ਖ਼ਬਰਾਂ ( 10-02-2019 )


1.. ਕੈਨੇਡਾ : ਪਾਰਲੀਮੈਂਟ ਹਿਲ 'ਤੇ ਵਾਪਰੀ ਨਸਲੀ ਵਿਤਕਰੇ ਦੀ ਘਟਨਾ

ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਲਈ ਪੁੱਜੇ ਫ਼ੈਡਰੇਸ਼ਨ ਆਫ਼ ਬਲੈਕ ਕੈਨੇਡੀਅਨਜ਼ ਦੇ ਮੈਂਬਰਾਂ ਨਾਲ ਨਸਲੀ ਵਿਤਕਰੇ ਦੀ ਘਟਨਾ ਮਗਰੋਂ ਪਾਰਲੀਮੈਂਟ ਹਿਲ ਦੀ ਸੁਰੱਖਿਆ ਲਈ ਜ਼ਿੰਮੇਵਾਰ ਇਕਾਈ ਨੇ ਮੁਆਫ਼ੀ ਮੰਗਦਿਆਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦਾ ਭਰੋਸਾ ਦਿਤਾ ਹੈ। 'ਟੋਰਾਂਟੋ ਸਟਾਰ' ਦੀ ਰਿਪੋਰਟ ਮੁਤਾਬਕ ਫ਼ੈਡਰੇਸ਼ਨ ਆਫ਼ ਬਲੈਕ ਕੈਨੇਡੀਅਨਜ਼ ਦਾ ਇਕ ਵਫ਼ਦ ਪਿਛਲੇ ਦਿਨੀਂ ਪਾਰਲੀਮੈਂਟ ਹਿਲ 'ਤੇ ਪੁੱਜਾ ਜਿਸ ਦੇ ਮੈਂਬਰਾਂ ਨੂੰ ਕੈਫ਼ੇਟੇਰੀਆ ਵਿਚ ਉਡੀਕ ਕਰਨ ਲਈ ਆਖਿਆ ਗਿਆ।

2.. ਜ਼ਹਿਰੀਲੀ ਸ਼ਰਾਬ ਦਾ ਕਹਿਰ ਹੁਣ ਤੱਕ 95 ਲੋਕਾਂ ਦੀ ਮੌਤ

ਜ਼ਹਿਰੀਲੀ ਸ਼ਰਾਬ ਦਾ ਕਹਿਰ ਹੁਣ ਤੱਕ ਵੀ ਖਤਮ ਨਹੀਂ ਹੋਇਆ, ਜਿਸ ਤੋਂ ਮਰਨ ਵਾਲਿਆ ਦੀ ਗਿਣਤੀ ਵੱਧ ਗਈ ਹੈ। ਹੁਣ ਤੱਕ ਉੱਤਰ ਪ੍ਰਦੇਸ਼ ਦੇ ਜ਼ਿਲਾ ਸਹਾਰਨਪੁਰ ਅਤੇ ਕੁਸ਼ੀਨਗਰ ਸਮੇਤ ਉੱਤਰਾਖੰਡ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 95 ਤੱਕ ਪਹੁੰਚ ਗਈ ਹੈ। ਸਹਾਰਨਪੁਰ 'ਚ ਜਿੱਥੇ ਕੱਲ 24 ਲੋਕਾਂ ਦੀ ਮੌਤ ਹੋਈ ਅੱਜ ਗਿਣਤੀ ਵੱਧ ਕੇ 56 ਹੋ ਗਈ ਹੈ। ਸੂਬੇ ਦੇ ਕੁਸ਼ੀਨਗਰ 'ਚ ਜਿੱਥੇ ਕੱਲ 10 ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਵੱਧ ਕੇ 11 ਪਹੁੰਚ ਗਈ ਹੈ।ਇਸ ਤੋਂ ਇਲਾਵਾ ਉਤਰਾਖੰਡ 'ਚ ਜਿੱਥੇ ਕੱਲ ਤੱਕ 17 ਲੋਕ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਨਾਲ ਮਰੇ ਸੀ, ਅੱਜ ਉੱਥੇ ਇਹ ਗਿਣਤੀ 28 ਤੱਕ ਪਹੁੰਚ ਗਈ ਹੈ।

3.. ਮਹਿਲਾ ਸੰਸਦ ਮੈਂਬਰ ਨੇ ਪਾਏ ਛੋਟੇ ਕੱਪੜੇ - ਮਿਲਿਆ ਰੇਪ ਦੀਆ ਧਮਕੀਆਂ

ਮਹਿਲਾ ਸੰਸਦ ਮੈਂਬਰ ਨੂੰ ਸੰਸਦ 'ਚ ਲੋਅ-ਕੱਟ ਡ੍ਰੈੱਸ ਪਾਉਣ 'ਤੇ ਲੋਕਾਂ ਨੇ ਆਪਣੇ ਨਿਸ਼ਾਨੇ 'ਤੇ ਲਿਆ ਹੈ। ਕੁਝ ਲੋਕਾਂ ਦੀ ਹਿੰਮਤ ਤਾਂ ਇੰਨੀਂ ਵਧ ਗਈ ਕਿ ਉਨ੍ਹਾਂ ਨੇ ਰੇਪ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ। ਇਹ ਮਾਮਲਾ ਬ੍ਰਾਜ਼ੀਲ ਦਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਹ ਧਮਕੀਆਂ ਉਥੋਂ ਦੀ ਇਕ ਸੰਸਦ ਮੈਂਬਰ ਐਨਾ ਪਾਓਲਾ ਨੂੰ ਦਿੱਤੀਆਂ ਹਨ। 43 ਸਾਲਾ ਐਨਾ ਇਸੇ ਸਾਲ ਜਨਵਰੀ 'ਚ ਸੰਟਾ ਕਟਰੀਨਾ ਤੋਂ ਸੰਸਦ ਦੀ ਚੋਣ ਜਿੱਤੀ ਸੀ।ਇਹ ਜਿੱਤ ਕਰੀਬ 50 ਹਜ਼ਾਰ ਵੋਟਾਂ ਨਾਲ ਸੀ, ਜੋ ਕਿ ਬਹੁਤ ਵੱਡੀ ਮੰਨੀ ਗਈ ਸੀ। ਇਸ ਤੋਂ ਪਹਿਲਾਂ ਐਨਾ ਮੇਅਰ ਵੀ ਰਹਿ ਚੁੱਕੀ ਹੈ।

4.. ਇਸ ਮਾਮਲੇ ਨੂੰ ਲੈ ਕੇ ਜਗਮੀਤ ਸਿੰਘ ਦੇ ਨਿਸ਼ਾਨੇ 'ਤੇ ਆਏ ਟਰੂਡੋ

ਜਸਟਿਨ ਟਰੂਡੋ 'ਤੇ ਐਨ.ਡੀ.ਪੀ. ਮੁਖੀ ਜਗਮੀਤ ਸਿੰਘ ਨੇ ਐਸਐਨਸੀ ਕੰਪਨੀ ਦੇ ਮਾਮਲੇ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੀਐਮ ਦਫਤਰ ਤੋਂ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ 'ਤੇ ਐਸਐਨਸੀ-ਲਾਵਾਲਿਨ ਕੰਪਨੀ ਵਿਰੁੱਧ ਮੁਕੱਦਮੇ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਜ਼ੋਰ ਪਾਉਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਇਹ ਜਾਂਚ ਐਥਿਕਸ ਕਮਿਸ਼ਨਰ ਤੋਂ ਕਰਵਾਈ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਜੇ ਟਰੂਡੋ ਮੁਤਾਬਕ ਇਹ ਦੋਸ਼ ਸਹੀ ਨਹੀਂ ਹਨ ਤਾਂ ਪ੍ਰਧਾਨ ਮੰਤਰੀ ਨੂੰ ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਜਾਂਚ ਕਰਵਾਉਣ ਤੋਂ ਡਰਨ ਦੀ ਕੋਈ ਲੋੜ ਨਹੀਂ।

 5.. ਭਾਰਤੀ ਮੁਟਿਆਰਾਂ ਦੀ ਹਾਰ, ਨਿਊਜ਼ੀਲੈਂਡ ਨੇ ਜੀਤੀ ਸੀਰੀਜ਼

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਹੈਮਿਲਟਨ ਦੇ ਸਿਡੋਨ ਪਾਰਕਰ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤ ਨੂੰ ਬੇਹੱਦ ਕਰੀਬੀ ਮੁਕਾਬਲੇ 'ਚ 2 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ। ਨਿਊਜ਼ੀਲੈਂਡ ਵਲੋਂ ਸਲਾਮੀ ਬੱਲੇਬਾਜ਼ ਸੋਫੀ ਡਿਵਾਈਨ ਦੇ 72 ਦੌੜਾਂ ਦੀ ਤੂਫਾਨੀ ਪਾਰੀ ਅਤੇ ਕਪਤਾਨ ਐਮੀ ਸੈਟਵਰਥਵੇਟ ਦੀ 31 ਦੌੜਾਂ ਦੀ ਪਾਰੀ ਦੀ ਬਦੌਲਤ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.