IND vs SA 3rd Test: ਭਾਰਤ ਨੇ ਰਚਿਆ ਇਤਿਹਾਸ, ਦੱ. ਅਫਰੀਕਾ ਖਿਲਾਫ ਪਹਿਲੀ ਵਾਰ ਕੀਤਾ ਕਲੀਨ ਸਵੀਪ

IND vs SA 3rd Test: ਭਾਰਤ ਨੇ ਰਚਿਆ ਇਤਿਹਾਸ, ਦੱ. ਅਫਰੀਕਾ ਖਿਲਾਫ ਪਹਿਲੀ ਵਾਰ ਕੀਤਾ ਕਲੀਨ ਸਵੀਪ

ਸਪੋਰਟਸ ਡੈਸਕ — ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਰਾਂਚੀ ਦੇ ਜੇ. ਐੱਸ. ਸੀ. ਏ. ਸਟੇਡੀਅਮ 'ਚ ਖੇਡ ਗਏ ਤੀਜੇ ਅਤੇ ਆਖਰੀ ਟੈਸਟ 'ਚ ਮੁਕਾਬਲੇ 'ਚ ਟੀਮ ਇੰਡੀਆਂ ਨੇ ਇਕ ਪਾਰੀ ਅਤੇ 202 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕਰ ਸੀਰੀਜ਼ 'ਤੇ ਕਬਜਾ ਕਰ ਲਿਆ ਹੈ।


ਤੀਜੇ ਅਤੇ ਆਖਰੀ ਟੈਸਟ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਅੱਗੇ ਮਹਿਮਾਨ ਟੀਮ ਦੇ ਬੱਲੇਬਾਜ਼ ਪਸਤ ਹੋ ਗਏ। ਤੀਜੇ ਦਿਨ ਭਾਰਤ ਖਿਲਾਫ ਖੇਡਣ ਉਤਰੀ ਦੱਖਣੀ ਅਫਰੀਕਾ ਦੀ ਟੀਮ ਲੰਚ ਦੇ ਬਾਅਦ 162 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਦੱੱ. ਅਫਰੀਕਾ ਨੂੰ ਫਾਲੋਆਨ ਦਿੱਤਾ। ਫਾਲੋਆਨ ਖੇਡਣ ਉਤਰੀ ਦੱ. ਅਫਰੀਕੀ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕਦੇ ਨਜ਼ਰ ਆਏ ਅਤੇ ਦੂਜੀ ਪਾਰੀ 'ਚ 133 ਦੇ ਸਕੋਰ 'ਤੇ ਹੀ ਟੀਮ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਭਾਰਤ ਨੇ ਪਹਿਲੀ ਵਾਰ ਦੱ. ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਕਲੀਨ ਸਵੀਪ ਕਰ ਨਵਾਂ ਇਤਿਹਾਸ ਰਚ ਦਿੱਤਾ ਹੈ।

ਜਿਸ ਪਿੱਚ ਨੂੰ ਸਪਿੰਨਰਾਂ ਲਈ ਢੁੱਕਵਾਂ ਮੰਨਿਆ ਜਾ ਰਿਹਾ ਸੀ ਉਸੇ ਪਿੱਚ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਜੋੜੀ ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟ ਮੈਚ ਵਿਚ ਜਿੱਤ ਦਰਜ ਕਰ ਸੀਰੀਜ਼ 'ਤੇ ਕਬਜਾ ਕਰ ਲਿਆ ਹੈ। ਦੋਵਾਂ ਗੇਂਦਬਾਜ਼ਾਂ ਦਾ ਅਜਿਹਾ ਖ਼ੌਫ ਰਿਹਾ ਕਿ ਮਹਿਮਾਨ ਟੀਮ ਦੇ ਬੱਲੇਬਾਜ਼ ਦੋਵਾਂ ਪਾਰੀਆਂ ਵਿਚ ਖੁੱਲ੍ਹ ਕੇ ਨਹੀਂ ਖੇਡ ਸਕੇ।

ਕੋਹਲੀ ਨੇ ਤੋੜਿਆ ਅਜ਼ਹਰ ਦਾ ਰਿਕਾਰਡ

ਕੋਹਲੀ ਵਿਰੋਧੀ ਟੀਮ ਨੂੰ ਸਭ ਤੋਂ ਜ਼ਿਆਦਾ ਵਾਰ ਫਾਲੋਆਨ ਦੇਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਮੁਹੰਮਦ ਅਜ਼ਹਰੂਦੀਨ ਦੇ ਭਾਰਤੀ ਰਿਕਾਰਡ ਨੂੰ ਤੋੜਿਆ ਜਿਨ੍ਹਾਂ ਨੇ ਸੱਤ ਵਾਰ ਵਿਰੋਧੀ ਟੀਮ ਨੂੰ ਫਾਲੋਆਨ ਦਿੱਤਾ ਸੀ। ਕੋਹਲੀ ਦਾ ਕਪਤਾਨ ਦੇ ਰੂਪ ਵਿਚ ਇਹ 51ਵਾਂ ਟੈਸਟ ਮੈਚ ਸੀ। ਉਥੇ ਅਜ਼ਹਰ ਨੇ 47 ਮੈਚਾਂ ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਮਹਿੰਦਰ ਸਿੰਘ ਧੋਨੀ ਨੇ 60 ਮੈਚਾਂ ਵਿਚ ਪੰਜ ਵਾਰ ਤੇ ਸੌਰਵ ਗਾਂਗੁਲੀ ਨੇ 49 ਮੈਚਾਂ ਵਿਚ ਚਾਰ ਵਾਰ ਫਾਲੋਆਨ ਦਿੱਤਾ ਸੀ।

ਪੰਤ ਨੇ ਕੀਤੀ ਵਿਕਟਕੀਪਿੰਗ

ਵਿਕਟਕੀਪਰ ਰਿੱਧੀਮਾਨ ਸਾਹਾ ਦੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਦੌਰਾਨ ਸੱਜੇ ਹੱਥ ਦੀ ਉਂਗਲੀ ਵਿਚ ਗੇਂਦ ਲੱਗ ਗਈ ਸੀ। ਇਸ ਤੋਂ ਬਾਅਦ ਤੀਜੇ ਦਿਨ ਆਖ਼ਰੀ ਦੇ ਇਕ ਘੰਟੇ ਤਕ ਸਾਹਾ ਦੀ ਥਾਂ ਰਿਸ਼ਭ ਪੰਤ ਨੇ ਕੀਪਿੰਗ ਕੀਤੀ। ਸਾਹਾ ਦੀ ਸੱਟ ਫਿਲਹਾਲ ਠੀਕ ਹੈ ਪਰ ਮੰਗਲਵਾਰ ਦੀ ਸਵੇਰ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਸੱਟ ਦੀ ਜਾਂਚ ਮੁੜ ਕੀਤੀ ਜਾਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.