Ind vs Ban: ਬੰਗਲਾਦੇਸ਼ ਨੂੰ ਝਟਕਾ, ਇਹ ਪ੍ਰਮੁੱਖ ਖਿਡਾਰੀ ਟੀ20 ਲੜੀ ਤੋਂ ਬਾਹਰ, ਜਾਣੋ ਸ਼ਡਿਊਲ

Ind vs Ban: ਬੰਗਲਾਦੇਸ਼ ਨੂੰ ਝਟਕਾ, ਇਹ ਪ੍ਰਮੁੱਖ ਖਿਡਾਰੀ ਟੀ20 ਲੜੀ ਤੋਂ ਬਾਹਰ, ਜਾਣੋ ਸ਼ਡਿਊਲ

India vs Bangladesh: ਬੰਗਲਾਦੇਸ਼ ਨੂੰ ਭਾਰਤ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੀ ਤਿੰਨ ਕੌਮਾਂਤਰੀ ਟੀ20 ਮੈਚਾਂ ਦੀ ਲੜੀ ਤੋਂ ਪਹਿਲਾਂ ਝਟਕਾ ਲੱਗਾ ਹੈ। ਦਰਅਸਲ ਬੰਗਲਾਦੇਸ਼ ਕ੍ਰਿਕਟ ਟੀਮ ਦਾ ਪ੍ਰਮੁੱਖ ਆਲਰਾਊਂਡਰ ਮੁਹੰਮਦ ਸੈਫੂਦੀਨ ਜ਼ਖ਼ਮੀ ਹੋਣ ਕਾਰਨ ਲੜੀ ਤੋਂ ਬਾਹਰ ਹੋ ਗਿਆ ਹੈ। ਸੈਫੂਦੀਨ ਪਿੱਠ ਦੀ ਸੱਟ ਤੋਂ ਉਭਰਨ 'ਚ ਨਾਕਾਮ ਰਿਹਾ ਜਿਸ ਕਾਰਨ ਉਹ ਇਸ ਸੀਰੀਜ਼ 'ਚ ਸ਼ਾਮਲ ਨਹੀਂ ਹੋਵੇਗਾ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਟੀ20 ਲੜੀ 3 ਨਵੰਬਰ ਤੋਂ ਸ਼ੁਰੂ ਹੋਵੇਗੀ।

ਸੈਫੂਦੀਨ ਨੂੰ ਇਸ ਲੜੀ ਲਈ ਬੰਗਲਾਦੇਸ਼ ਦੀ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਸਮਾਂ ਰਹਿੰਦੇ ਉਸ ਦੀ ਰਿਕਵਰੀ ਨਹੀਂ ਹੋ ਸਕੀ ਜਿਸ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਹਾਲੇ ਉਸ ਦੀ ਜਗ੍ਹਾ ਹੋਰ ਖਿਡਾਰੀ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਸੈਫੂਦੀਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਦਰਦ ਦੇ ਬਾਵਜੂਦ ਭਾਰਤ ਖ਼ਿਲਾਫ਼ ਟੀ20 ਲੜੀ 'ਚ ਖੇਡਣ ਲਈ ਤਿਆਰ ਹੈ।

ਬੰਗਲਾਦੇਸ਼ ਦਾ ਭਾਰਤ ਦੌਰੇ ਦਾ ਸ਼ਡਿਊਲ

T-20 ਲੜੀ

  1. 3 ਨਵੰਬਰ ਪਹਿਲਾ ਟੀ20 ਮੈਚ ਦਿੱਲੀ
  2. 7 ਨਵੰਬਰ ਦੂਸਰਾ ਟੀ20 ਮੈਚ ਰਾਜਕੋਟ
  3. 10 ਨਵੰਬਰ ਤੀਸਰਾ ਟੀ20 ਨਾਗਪੁਰ

ਟੈਸਟ ਸੀਰੀਜ਼

  1. 14 - 18 ਨਵੰਬਰ ਪਹਿਲਾ ਟੈਸਟ ਇੰਦੌਰ
  2. 22 - 26 ਨਵੰਬਰ ਦੂਸਰਾ ਟੈਸਟ ਕੋਲਕਾਤਾ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.